ਪਟਿਆਲਾ ਪੁਲਿਸ ਨੇ ਨਜਾਇਜ਼ ਸ਼ਰਾਬ ਫੈਕਟਰੀ ਮਾਮਲੇ ਦਾ ਮੁੱਖ ਸਰਗਨਾ ਫੜਿਆ
ਪਟਿਆਲਾ, 23 ਮਈ, 2020 : ਪਟਿਆਲਾ ਪੁਲਿਸ ਨੇ ਜ਼ਿਲ੍ਹੇ ਦੇ ਸ਼ੰਭੂ ਇਲਾਕੇ ਵਿਚ ਪੈਂਦੇ ਪਿੰਡ ਗੰਢਿਆਂ ਵਿਚ ਨਜਾਇਜ਼ ਸ਼ਰਾਬ ਫੈਕਟਰੀ ਚਲਾਉਣ ਦੇ ਮਾਮਲੇ ਵਿਚ ਮੁੱਖ ਸਰਗਨਾ ਦੀਪੇਸ਼ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸਨੂੰ ਦੇਰ ਰਾਤ ਅਪਰੇਸ਼ਨ ਵਿਚ ਰਾਜਪੁਰਾ ਤੋਂ ਕਾਬੂ ਕੀਤਾ ਗਿਆ। ਉਸ ਖਿਲਾਫ ਸ਼ੰਭੂ ਪੁਲਿਸ ਥਾਣੇ ਵਿਚ ਐਫ ਆਈ ਆਰ ਨੰਬਰ 54 ਧਾਰਾ 61 ਐਕਸਾਈਜ਼ ਐਕਟ, 420, 465, 468, 471, 120 ਬੀ, 188 ਅਤੇ 269 ਆਈ ਪੀ ਸੀ ਦੇ ਨਾਲ 10 ਡਿਜ਼ਾਸਰ ਮੈਨੇਜਮੈਂਟ ਐਕਟ ਤਹਿਤ ਦਰਜ ਕੇਸ ਵਿਚ ਲੋੜੀਂਦਾ ਸੀ।