ਨਵੀਂ ਦਿੱਲੀ, 23 ਮਈ 2020 - ਦੇਸ਼ ਭਰ 'ਚ ਹੁਣ ਈਦ ਸੋਮਵਾਰ ਨੂੰ ਮਨਾਈ ਜਾਵੇਗੀ। ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਅਹਿਮਦ ਬੁਖਾਰੀ ਅਤੇ ਫਤੇਹਪੁਰੀ ਮਸਜਿਦ ਦੇ ਸ਼ਾਹੀ ਇਮਾਮ ਮੁਫਤੀ ਮੁਕਰਮ ਵੱਲੋਂ ਇਸ ਸਬੰਧੀ ਐਲਾਨ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਅੱਜ ਕਿਤੇ ਵੀ ਦੇਸ਼ 'ਚ ਚੰਦ ਨਹੀਂ ਦਿਖਿਆ, ਜਿਸ ਕਾਰਨ ਹੁਣ ਈਦ-ਉਲ-ਫਿਤਰ ਸੋਮਵਾਰ ਨੂੰ ਮਨਾਈ ਜਾਵੇਗੀ।
ਇਸ ਤੋਂ ਬਿਨਾਂ ਸ਼ਾਹੀ ਇਮਾਮ ਵੱਲੋਂ ਕੋਰੋਨਾ ਵਾਇਰਸ ਅਤੇ ਲਾਕ ਡਾਊਨ ਦੇ ਕਾਰਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੇਹੱਦ ਸਾਦਗੀ ਦੇ ਨਾਲ ਘਰਾਂ 'ਚ ਰਹਿ ਕੇ ਈਦ ਮਨਾਈ ਜਾਵੇ, ਨਮਾਜ਼ ਵੀ ਘਰਾਂ 'ਚ ਹੀ ਅਦਾ ਕੀਤੀ ਜਾਵੇ, ਕਿਉਂਕਿ ਲਾਕ ਡਾਊਨ ਕਾਰਨ ਮਸਜਿਦਾਂ 'ਚ ਲੋਕਾਂ ਦੇ ਆਉਂਣ 'ਤੇ ਪਾਬੰਦੀ ਹੈ।