ਚੰਡੀਗੜ੍ਹ, 23 ਮਈ 2020 - ਅੱਹ ਸ਼ਨੀਵਾਰ ਨੂੰ ਚੰਡੀਗੜ੍ਹ ਦੀ ਬਾਪੂਧਾਮ ਕੋਲੋਨੀ 'ਚੋਂ 8 ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਇਹ ਅੱਠ ਕੇਸ 2 ਘਰਾਂ 'ਚੋਂ ਹੀ ਮਿਲੇ ਹਨ ਜਿਨ੍ਹਾਂ 'ਚ ਜ਼ਿਆਦਾਤਰ ਬੱਚੇ ਹੀ ਹਨ। ਇਹ ਅੱਠ ਨਵੇਂ ਕੇਸ ਸਾਹਮਣੇ ਆਉਣ ਕਾਰਨ ਸੂਬੇ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 233 ਹੋ ਗਈ ਹੈ ਜਦੋਂ ਕਿ ਅਜੇ ਵੀ ਚੰਡੀਗੜ੍ਹ 'ਚ 51 ਕੇਸ ਐਕਟਿਵ ਹਨ।
ਅੱਜ ਚੰਡੀਗੜ੍ਹ 'ਚ ਪਾਜ਼ੀਟਿਵ ਆਉਣ ਵਾਲੇ ਮਰੀਜ਼ਾਂ ਦੀ ਸੂਚੀ...
1. 12 ਸਾਲ ਦਾ ਲੜਕਾ
2. 13 ਸਾਲ ਦਾ ਲੜਕਾ
3. 17 ਸਾਲ ਦਾ ਲੜਕਾ
4. 15 ਸਾਲ ਦੀ ਲੜਕੀ
5. 35 ਸਾਲਾਂ ਦੀ ਔਰਤ
6. 24 ਸਾਲ ਦਾ ਮਰਦ
7. 42 ਸਾਲ ਮਰਦ
8. 14 ਸਾਲ ਦੀ ਲੜਕੀ
ਪਹਿਲੇ ਪੰਜ ਮਰੀਜ਼ ਇੱਕ ਘਰ ਦੇ ਹਨ ਅਤੇ ਤਿੰਨ ਹੋਰ ਦੂਸਰੇ ਘਰ ਦੇ ਹਨ।