ਜਗਦੀਸ਼ ਥਿੰਦ
ਫਾਜ਼ਿਲਕਾ 3 ਜੁਲਾਈ : ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਇੱਕ ਹੋਰ ਵਿਅਕਤੀ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ ।
ਪੰਜਪੀਰ ਅਬੋਹਰ ਵਾਸੀ ਇਹ 34 ਸਾਲਾ ਵਿਅਕਤੀ ਸਹਿਤ ਵਿਭਾਗ ਵਿੱਚ ਲੈਬਾਰਟਰੀ ਅਟੈਂਡੈਂਟ ਹੈ ।
ਅਬੋਹਰ ਨਿਵਾਸੀ ਇਹ ਵਿਅਕਤੀ ਜਿਲ੍ਹਾ ਸ਼੍ਰੀ ਮੁਕਤਸਰ ਦੀ ਤਹਿਸੀਲ ਮਲੋਟ ਵਿਖੇ ਸਰਕਾਰੀ ਲੈਬ ਵਿੱਚ ਕੰਮ ਕਰਦੇ ਇਸ ਵਿਅਕਤੀ ਦੀ ਕੋਈ ਵੀ ਟ੍ਰੈਵਲ ਹਿਸਟਰੀ ਨਹੀਂ ਹੈ ।
ਸਿਵਲ ਸਰਜਨ ਫਾਜ਼ਿਲਕਾ ਡਾਕਟਰ ਚੰਦਰ ਮੋਹਨ ਕਟਾਰੀਆ ਅਨੁਸਾਰ ਜਿਲ੍ਹਾ ਵਾਸੀਆਂ ਨੂੰ ਵਾਰ - ਵਾਰ ਸਮਾਜਿਕ ਦੂਰੀ ਬਣਾਕੇ ਰੱਖਣ , ਮੂੰਹ , ਨੱਕ , ਅੱਖਾਂ ਢੱਕ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ ।
ਜਿਲ੍ਹਾ ਮਾਸ ਐਜੂਕੇਸ਼ਨ ਅਤੇ ਇਨਫੋਰਮੇਸ਼ਨ ਅਧਿਕਾਰੀ ਸ਼੍ਰੀ ਅਨਿਲ ਧਾਮੂ ਅਨੁਸਾਰ ਜਿਲ੍ਹੇ ਅੰਦਰ ਜਾਗਰੂਕਤਾ ਲਈ ਜਾਗਰੂਕਤਾ ਵੈਨਾਂ ਤੋਂ ਇਲਾਵਾ ਸਰਕਾਰੀ ਕਰਮਚਾਰੀ ਅਤੇ ਪੰਚਾਇਤੀ ਵਿਅਕਤੀ ਵੀ ਕੋਵਿਡ-19 ਤੋਂ ਬਚਾਅ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲੱਗੇ ਹੋਏ ਹਨ ।