ਵਰਕਰ ਮੀਟਿੰਗ ਦੌਰਾਨ ਆਗੂਆਂ ਨੂੰ ਲਾਮਬੱਧ ਕਰਦੇ ਹੋਏ ਵਰਦੇਵ ਸਿੰਘ ਨੋਨੀ ਮਾਨ
ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ ; 4 ਜੁਲਾਈ : ਪੈਟਰੋਲ ਅਤੇ ਡੀਜ਼ਲ ਦੀਆਂ ਆਏ ਦਿਨ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਦਾ ਆਰਥਿਕ ਪੱਖੋਂ ਲੱਕ ਤੋੜ ਕੇ ਰੱਖ ਦਿੱਤਾ ਹੈ, ਜਿਸ ਕਾਰਨ ਲੋਕਾਂ ਦਾ ਜਿਓਣਾ ਦੁੂਭਰ ਹੋਇਆ ਪਿਆ ਹੈ ।
ਇਸ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਅਨੁਸਾਰ ਪੰਜਾਬ ਦੇ ਹਰ ਪਿੰਡ ਅਤੇ ਸ਼ਹਿਰ ਦੇ ਵਾਰਡ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਖਿਲਾਫ 7 ਜੁਲਾਈ ਦਿਨ ਮੰਗਲਵਾਰ ਨੂੰ ਇੱਕ ਘੰਟਾ ਸਵੇਰੇ 10 ਵਜੇ ਤੋਂ 11 ਵਜੇ ਤੱਕ ਰੋਸ ਧਰਨਾ ਅਤੇ ਮੁਜ਼ਾਹਰਾ ਕਰਕੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਤੇਲ ਦੀਆ ਕੀਮਤਾਂ 10 - 10 ਰੁਪਏ ਘੱਟ ਕਰਨ ਲਈ ਦਬਾਅ ਬਣਾਉਣਗੇ । ਗੁਰੂਹਰਸਹਾਏ ਤੋਂ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ਨੇ ਧਰਨਿਆ ਨੂੰ ਸਫਲ ਬਣਾਉਣ ਲਈ ਵੱਖ ਵੱਖ ਸਰਕਲਾਂ ਦਾ ਦੌਰਾ ਕਰ ਅਕਾਲੀ ਵਰਕਰਾਂ ਨਾਲ ਮੀਟਿੰਗ ਕਰ ਪਿੰਡ ਪਿੰਡ ਡਿਊਟੀਆਂ ਲਾਈਆਂ । ਓਹਨਾਂ ਦੱਸਿਆ ਕੇ ਡੀਜਲ ਕੇਂਦਰ ਡੀਜਲ ਤੇ 32.98 ਰੁਪਏ ਅਤੇ ਪੈਟਰੋਲ ਤੇ 31.83 ਰੁਪਏ ਟੈਕਸ ਜਨਤਾ ਦੀਆਂ ਜੇਬਾ 'ਚੋ ਵਸੂਲ ਰਿਹਾ ਹੈ ।
ਇਸ ਤਰ੍ਹਾਂ ਹੀ ਪੰਜਾਬ ਸਰਕਾਰ ਡੀਜਲ ਤੇ 17.53% ਅਤੇ ਪੈਟਰੋਲ ਤੇ 27.27 % ਟੈਕਸ ਵਸੂਲ ਲੋਕਾਂ ਦੀਆਂ ਜੇਬਾਂ ਤੇ ਵੱਡਾ ਡਾਕਾ ਮਾਰ ਰਹੀ ਹੈ ।
ਇਸ ਕਰਕੇ ਅਸੀਂ ਦੋਹਾਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ 10- 10 ਰੁਪਏ ਤੇਲ ਪ੍ਰਤੀ ਲੀਟਰ ਘੱਟ ਕਰਨ ਜਿਸ ਨਾਲ ਲੋਕਾਂ ਨੂੰ ਰਾਹਤ ਮਿਲੇ ।
ਅੱਗੇ ਓਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਕੇਂਦਰ ਵਲੋਂ ਗਰੀਬਾਂ ਲਈ ਆਇਆ ਰਾਸ਼ਨ ਖੁਰਦ ਬੁਰਦ ਕਰਨ ਦੀ ਜਾਂਚ ਦੀ ਮੰਗ ਕੀਤੀ ਅਤੇ ਗਰੀਬਾਂ ਦੇ ਆਟਾ ਦਲ ਕੱਟਣ ਦੀ ਸਖਤ ਨਿਖੇਦੀ ਕੀਤੀ ।
ਉਹਨਾਂ ਕਿਹਾ ਕਿ ਇਸਦੀ ਜਾਂਚ ਹਾਈਕੋਰਟ ਦੇ ਜੱਜ ਤੋਂ ਕਰਵਾਈ ਜਾਵੇ ਤੇ ਕੱਟੇ ਗਏ ਕਾਰਡ ਬਹਾਲ ਕੀਤੇ ਜਾਣ ।
ਇਸ ਸਮੇਂ ਰੋਹਿਤ ਕੁਮਾਰ ਮੋਂਟੂ ਵੋਹਰਾ, ਬਲਦੇਵ ਰਾਜ ਕੰਬੋਜ, ਸੁਖਵੰਤ ਸਿੰਘ ਥੇਹਗੁੱਜਰ, ਹਰਜਿੰਦਰਪਾਲ ਸਿੰਘ ਗੁਰੂ, ਗੁਰਬਾਜ ਸਿੰਘ ਰੱਤੇਵਾਲਾ, ਜੋਗਿੰਦਰ ਸਵਾਈ ਕੇ, ਲਖਵਿੰਦਰ ਸਿੰਘ ਮਹਿਮਾ, ਗੁਰਦਿੱਤ ਸਿੰਘ ਸੰਧੂ, ਗੁਰਸ਼ਰਨ ਸਿੰਘ ਚਾਵਲਾ ਸਰਕਲ ਪ੍ਰਧਾਨ, ਮੇਜਰ ਸਿੰਘ ਸੋਢੀਵਾਲਾ, ਸੁਖਦੇਵ ਸਿੰਘ ਕੜਮਾਂ, ਪ੍ਰੀਤਮ ਬਾਠ, ਪ੍ਰੇਮ ਸੱਚਦੇਵਾ, ਸੁਰਜੀਤ ਸਿੰਘ ਮਾਦੀ ਕੇ, ਪ੍ਰਵੀਨ ਮੇਘਾ, ਗੁਰਬਖਸ਼ ਛਾਂਗਾ, ਕੇਵਲ ਕੰਬੋਜ, ਝੰਡਾ ਮਲਸੀਆਂ, ਬਲਜੀਤ ਸਿੰਘ ਮਿਰਜ਼ਾ ਲੱਖੋ ਕੇ, ਗੁਰਲਾਲ ਸਿੰਘ ਸ਼੍ਰੀ ਵਾਲਾ, ਨਛੱਤਰ ਸਿੰਘ ਝੋਕ , ਜਰਨੈਲ ਸਿੰਘ ਟਾਹਲੀ ਵਾਲਾ, ਜਸਪਾਲ ਸਿੰਘ ਲੱਖੋ ਕੇ, ਮੁਖਤਿਆਰ ਗਿੱਲ, ਸ਼ਾਮ ਲਾਲ ਖੁੰਦਰ, ਪੰਕਜ ਮੰਡੋਰਾ ਆਦਿ ਹਾਜਰ ਸਨ |