ਹਰੀਸ਼ ਕਾਲੜਾ
- ਯੂਥ ਕਲੱਬ ਮੈਂਬਰਾਂ ਵਲੋਂ ਘਰ ਘਰ ਪਹੁੰਚ ਕਰਕੇ ਲੋਕਾਂ ਨੂੰ ਕਰੋਨਾ ਦੇ ਸੰਕਰਮਣ ਤੋ ਬਚਣ ਲਈ ਕੀਤਾ ਪ੍ਰੇਰਿਤ
ਕੀਰਤਪੁਰ ਸਾਹਿਬ, 4 ਜੁਲਾਈ 2020 - ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਵਲੋਂ ਜ਼ਿਲ੍ਹੇ ਵਿੱਚ ਮਿਸ਼ਨ ਫਤਿਹ ਨੂੰ ਕਾਮਯਾਬ ਕਰਨ ਅਤੇ ਕੋਰੋਨਾ ਵਾਈਰਸ ਦੇ ਸੰਕਰਮਣ ਨੂੰ ਠੱਲ੍ਹ ਪਾਉਣ ਲਈ ਚਲਾਈਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਬਾਰੇ ਲਗਾਤਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਅੱਜ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਡੋਰ ਟੂ ਡੋਰ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਲੋਕਾਂ ਨੂੰ ਮਿਸ਼ਨ ਫਤਿਹ ਤਹਿਤ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਪਣਾਉਣ ਦਾ ਸੁਨੇਹਾ ਦਿੱਤਾ ਗਿਆ।
ਯੂਥ ਕਲੱਬ ਦੇ ਮੈਂਬਰਾਂ ਨੇ ਪਿੰਡ ਗਰਦਲੇ ਵਿੱਚ ਚਲਾਈ ਜਾਗਰੂਕਤਾ ਮੁਹਿੰਮ ਦੋਰਾਨ ਕਿਹਾ ਕਿ ਘਰ ਤੋ ਬਾਹਰ ਸਿਰਫ ਤੇ ਸਿਰਫ ਬਹੁਤ ਜਰੂਰੀ ਕੰਮ ਲਈ ਹੀ ਨਿਕਲਿਆ ਜਾਵੇ ਅਤੇ ਘਰੋ ਨਿਕਲਣ ਸਮੇ ਮਾਸਕ, ਦਸਤਾਨਿਆਂ ਦੀ ਵਰਤੋ ਜਰੂਰ ਕਰੋ। ਸਮਾਜਿਕ ਦੂਰੀ ਨੂੰ ਧਿਆਨ ਵਿੱਚ ਜਰੂਰ ਰੱਖਿਆ ਜਾਵੇ ਅਤੇ ਹੈਡ ਸੈਨੇਟਾਈਜ਼ਰ ਦੀ ਵਰਤੋ ਵੀ ਘਰ ਤੋ ਬਾਹਰ ਅਤੇ ਘਰ ਆਉਣ ਸਮੇ ਜਰੂਰ ਕੀਤੀ ਜਾਵੇ।
ਅੱਜ ਇਸ ਮੋਕੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋ ਲੋਕਾਂ ਨੂੰ ਮਿਸ਼ਨ ਫਤਿਹ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਘਰ ਘਰ ਜਾਗਰੂਕਤਾ ਮੁਹਿੰਮ ਜਰੀਏ ਲੋਕਾਂ ਨੂੰ ਵਾਰ ਵਾਰ ਹੱਥ ਧੋਣ, ਹੈਡ ਸੈਨੇਟਾਈਜਰ ਦੀ ਵਰਤੋ, ਮਾਸਕ ਦੀ ਵਰਤੋ, ਦਸਤਾਨਿਆਂ ਦੀ ਵਰਤੋ, ਸਮਾਜਿਕ ਦੂਰੀ, ਬੇਲੋੜੀ ਮੂਵਮੈਟ ਨੂੰ ਬੰਦ ਕਰਨ ਬਾਰੇ ਚੇਤਨ ਕੀਤਾ ਗਿਆ। ਇਸਦੇ ਨਾਲ ਯੂਥ ਕਲੱਬ ਦੇ ਮੈਂਬਰਾਂ ਵਲੋਂ ਘਰ ਘਰ ਜਾ ਕੇ ਲੋੜਵੰਦਾਂ ਨੂੰ ਮਿਸ਼ਨ ਫਤਿਹ ਦੇ ਪੰਫਲੈਟਸ ਦੀ ਵੰਡ ਵੀ ਕੀਤੀ ਗਈ।