← ਪਿਛੇ ਪਰਤੋ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 4 ਜੁਲਾਈ 2020 - 2018 ਵਿਚ ਦੁਸਹਿਰੇ ਮੌਕੇ ਘਟਨਾਕ੍ਰਮ ਦੇ 4 ਦੋਸ਼ੀਆਂ ਨੂੰ ਦੋਸ਼ੀ ਕਰਾਰ ਦੇਣ ਸੰਬੰਧੀ ਅੱਜ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ, ਹਲਕਾ ਦੱਖਣੀ ਇੰਚਾਰਜ ਤਲਬੀਰ ਗਿੱਲ, ਜ਼ਿਲ੍ਹਾ ਪ੍ਰਧਾਨ ਗੁਰੂ ਪ੍ਰਤਾਪ ਸਿੰਘ ਟਿੱਕਾ ਅਤੇ ਹੋਰ ਅਕਾਲੀ ਆਗੂਆਂ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ।। ਜਿਸ ਵਿਚ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦੋਸ਼ੀ ਕਰਾਰ ਕੀਤੇ ਗਏ 4 ਦੋਸ਼ੀਆਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ। ਅਸਲ ਵਿੱਚ ਮੈਨ ਦੋਸ਼ੀ ਸਿੱਧੂ ਦੰਪਤੀ ਅਤੇ ਕੌਂਸਲਰ ਮਿੱਠੂ ਮਦਾਨ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੋ ਕਿ ਗਾਂਧੀ ਪਰਿਵਾਰ ਦੀ ਆੜ ਲੈ ਕੇ ਇਸ ਮਾਮਲੇ ਚੋਂ ਬਚਦੇ ਨਜ਼ਰ ਆਉਂਦੇ ਰਹੇ ਹਨ।
Total Responses : 942