ਫਿਰੋਜ਼ਪੁਰ, 4 ਜੁਲਾਈ 2020 - ਦੀ ਰੈਵੀਨਿਓ ਪਟਵਾਰ ਯੂਨੀਅਨ ਰਜ਼ਿ. ਤਹਿਸੀਲ ਫਿਰੋਜ਼ਪੁਰ ਦਾ ਦੋ ਸਾਲਾ ਚੋਣ ਇਜਲਾਸ ਸੁਖਦੇਵ ਸਿੰਘ ਢੀਂਡਸਾ ਤਹਿਸੀਲ ਪ੍ਰਧਾਨ ਦੀ ਪ੍ਰਧਾਨਗੀ ਵਿਚ ਹੋਇਆ। ਜਿਸ ਵਿਚ ਜਸਬੀਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਉਚੇਚੇ ਤੌਰ 'ਤੇ ਸ਼ਾਮਲ ਹੋਏ। ਇਜਲਾਸ ਦੌਰਾਨ ਜਥੇਬੰਦੀ ਦੀ ਦੋ ਸਾਲਾ ਪ੍ਰਾਪਤੀ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਹਰਪ੍ਰੀਤ ਸਿੰਘ ਖਜ਼ਾਨਚੀ ਨੇ ਵਿੱਤੀ ਰਿਪੋਰਟ ਪੇਸ਼ ਕੀਤੀ।
ਉਪਰੰਤ ਤਹਿਸੀਲ ਪ੍ਰਧਾਨ ਨੇ ਜਥੇਬੰਦੀ ਦੀ ਬਾਡੀ ਭੰਗ ਕਰਕੇ ਨਵੀਂ ਚੋਣ ਕਰਾਉਣ ਦੇ ਅਧਿਕਾਰ ਹਰਮੀਤ ਵਿਦਿਆਰਥੀ ਪ੍ਰਧਾਨ ਕਾਨੂੰਗੋ ਐਸੋਸੀਏਸ਼ਨ, ਰਾਕੇਸ਼ ਅਗਰਵਾਲ ਕਾਨੂੰਗੋ ਅਤੇ ਮੰਗਤ ਰਾਮ ਕਾਨੂੰਗੋ 'ਤੇ ਅਧਾਰਿਤ ਚੋਣ ਕਮੇਟੀ ਨੂੰ ਦਿੱਤੇ। ਚੋਣ ਕਮੇਟੀ ਵੱਲੋਂ ਚੋਣ ਪ੍ਰਕ੍ਰਿਆ ਸ਼ੁਰੂ ਕਰਕੇ ਹਾਊਸ ਦੀ ਮਨਜ਼ੂਰੀ ਨਾਲ ਵਤਨਪ੍ਰੀਤ ਸਿੰਘ ਖਹਿਰਾ ਨੂੰ ਪ੍ਰਧਾਨ, ਦਲੀਪ ਸਿੰਘ ਅਤੇ ਜਗਨੰਦਨ ਸਿੰਘ ਦੋਵੇਂ ਸੀਨੀਅਰ ਮੀਤ ਪ੍ਰਧਾਨ, ਅਭੈ ਧਵਨ ਜਨਰਲ ਸਕੱਤਰ, ਗੁਰਦੇਵ ਸਿੰਘ ਸਿੱਧੂ ਸਹਾਇਕ ਜਨਰਲ ਸਕੱਤਰ, ਵਿਜੇ ਚੌਧਰੀ ਪ੍ਰੈਸ ਸਕੱਤਰ, ਭੀਮ ਸੈਨ ਪ੍ਰਚਾਰ ਸਕੱਤਰ, ਹਰਪ੍ਰੀਤ ਸਿੰਘ ਖਜ਼ਾਨਚੀ, ਰਵਿੰਦਰਜੀਤ ਸਿੰਘ ਸਹਾਇਕ ਖਜ਼ਾਨਚੀ, ਰਮਨ ਧਵਨ ਆਡੀਟਰ ਚੁਣੇ ਗਏ। ਜ਼ਿਲ੍ਹਾ ਬਾਡੀ ਜਸਬੀਰ ਸਿੰਘ ਸੈਣੀ, ਰਾਕੇਸ਼ ਕਪੂਰ, ਧਰਮਿੰਦਰ ਬਾਂਸਲ, ਜਸਵਿੰਦਰ ਸਿੰਘ, ਏਕਮ ਸਿੰਘ, ਸੁਖਦੇਵ ਸਿੰਘ, ਰਜਨੀ ਬਾਲਾ ਅਤੇ ਤਹਿਸੀਲ ਬਾਡੀ ਮੈਂਬਰ ਰਾਮ ਸਿੰਘ, ਰਵਿੰਦਰ ਕੋਛੜ, ਮਨਜਿੰਦਰ ਸਿੰਘ, ਸੁਖਵੰਤ ਸਿੰਘ ਸੰਧੂ, ਜਸਪਾਲ ਸਿੰਘ, ਸ਼ਮਸ਼ੇਰ ਸਿੰਘ ਅਤੇ ਸਿਮਰਪ੍ਰੀਤ ਕੰਗ ਚੁਣੇ ਗਏ।