← ਪਿਛੇ ਪਰਤੋ
ਫਿਰੋਜ਼ਪੁਰ, 4 ਜੁਲਾਈ 2020 - ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਹੈੱਲਥ ਸੈਂਟਰ ਵਿਚ ਸਥਾਪਿਤ ਕੀਤੇ ਫਲੂ ਕਾਰਨਰਾਂ 'ਤੇ ਹਰ ਉਸ ਸ਼ੱਕੀ ਵਿਅਕਤੀ ਦਾ ਸੈਂਪਲ ਲਿਆ ਜਾ ਰਿਹਾ ਹੈ ਜੋ ਖਾਂਸੀ, ਜੁਕਾਮ ਜਾਂ ਕੋਰੋਨਾ ਨਾਲ ਸਬੰਧਤ ਕਿਸੇ ਹੋਰ ਲੱਛਣ ਦੀ ਸ਼ਿਕਾਇਤ ਲੈ ਕੇ ਆ ਰਿਹਾ ਹੈ। ਇਸ ਲੜੀ ਅਧੀਨ ਕਮਿਊਨਿਟੀ ਹੈੱਲਥ ਸੈਂਟਰ ਮਮਦੋਟ ਵਿਚ 45 ਲੋਕਾਂ ਦੀ ਸੈਂਪਲਿੰਗ ਸੀਐੱਚਓ ਅੋਰਸਨ ਐੱਚਡਬਲਯੂਸੀ ਦੁਲਚੀ ਕੇ ਵੱਲੋਂ ਕੀਤੀ ਗਈ। ਐੱਸਐੱਮਓ ਡਾ. ਰਜਿੰਦਰ ਮਨਚੰਦਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ ਅਤੇ ਜੋ ਵੀ ਰਿਪੋਰਟ ਆਵੇਗੀ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਆਰੰਭ ਹੁੰਦਿਆਂ ਹੀ ਵਿਭਾਗ ਵੱਲੋਂ ਕਮਿਊਨਿਟੀ ਹੈੱਲਥ ਸੈਂਟਰਾਂ ਤੋਂ ਫਲੂ ਕਾਰਨਰ ਸਥਾਪਿਤ ਕਰ ਦਿੱਤੇ ਗਏ ਸਨ ਤਾਂ ਕਿ ਕੋਰੋਨਾ ਬਿਮਾਰੀ ਦੇ ਮਾਮੂਲੀ ਲੱਛਣਾਂ ਵਾਲੇ ਲੋਕਾਂ ਦਾ ਉਥੇ ਹੀ ਸੈਂਪਲ ਲੈ ਕੇ ਉਸ ਦੀ ਜਾਂਚ ਕੀਤੀ ਜਾ ਸਕੇ।
Total Responses : 189