- ਸਬ ਸਟੇਸ਼ਨ ਪੱਕਾ ਕਾਲੇ ਵਾਲਾ ਤੋਂ ਸੁੰਦਰਪੁਰਾਂ ਅਤੇ ਸਬ ਸਟੇਸ਼ਨ ਝਾੜੀ ਵਾਲਾ ਤੋਂ ਚੱਕ ਮਹੰਤਾ ਵਾਲਾ ਦੀਆਂ ਮੋਟਰਾਂ ਲਈ ਲਾਈਨ ਉਸਾਰੀ ਗਈ, ਪਿੰਡ ਵਾਸੀਆਂ ਨੂੰ ਮਿਲੇਗੀ ਵੱਡੀ ਸਹੂਲਤ- ਰਾਣਾ ਸੋਢੀ
ਫਿਰੋਜ਼ਪੁਰ 4 ਜੁਲਾਈ 2020 : ਕੈਬਿਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪਿੰਡ ਪੱਕਾ ਕਾਲੇ ਵਾਲਾ ਤੋਂ ਨਵਾਂ ਬਰੈਕਰ ਲਗਾ ਕੇ 5.5 ਕਿਲੋਮੀਟਰ ਲਾਈਨ ਪਿੰਡ ਸੁੰਦਰਪੁਰਾ ਦੀਆਂ ਮੋਟਰਾਂ ਅਤੇ ਸਬਸਟੇਸ਼ਨ ਪਿੰਡ ਝਾੜੀ ਵਾਲਾ ਤੋਂ ਨਵਾਂ ਬਰੈਕਰ ਲਗਾ ਕੇ 5 ਕਿਲੋਮੀਟਰ ਲਾਈਨ ਪਿੰਡ ਚੱਕ ਮਹੰਤਾਂ ਵਾਲਾ ਦੀਆਂ ਮੋਟਰਾਂ ਲਈ ਉਸਾਰੀ ਗਈ।
ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਮੁਸ਼ਕਲ ਨੂੰ ਹੱਲ ਕਰਦਿਆਂ ਇਹ ਲਾਈਨ ਜੋੜੀ ਗਈ ਹੈ। ਇਸ ਨਾਲ ਸੁੰਦਰਪੁਰਾ, ਸੁਆਹ ਵਾਲਾ, ਪੰਨੀ ਕੜਾਈ, ਢਾਨੀਸ਼ਾਮ ਸਿੰਘ, ਚੱਕ ਕਾਠਗੜ, ਬੂਰਵਾਲਾ, ਚੱਕ ਸੈਦੇ ਕੇ, ਤੈਲੀਵਾਲਾ, ਜਮਾਲ ਗੜ, ਚੱਕ ਮਹੰਤਾਂ ਵਾਲਾ, ਠਠੇਰਾ ਵਾਲਾ, ਚੱਕ ਨਿਧਾਨਾ, ਝਾੜੀ ਵਾਲਾ, ਤੱਲੇ ਵਾਲਾ, ਹੱਡੀ ਵਾਲਾ ਆਦਿ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਹੁਣ ਫਾਲਟ ਪੈਣ ਤੋਂ ਬਾਅਦ ਅਤੇ ਵਾਧੂ ਸਪਲਾਈ ਦਿੱਤੀ ਜਾ ਸਕੇਗੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਪਿੰਡ ਸੁਆਹ ਵਾਲਾ ਵਿਖੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਉਨ੍ਹਾਂ ਦਾ ਹੱਲ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਕੰਮਾਂ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਕਾਂਗਰਸੀ ਆਗੂ ਅਨੁਮੀਤ ਸਿੰਘ ਹੀਰਾ ਸੋਢੀ, ਵਿੱਕੀ ਸਿੱਧੂ, ਅਮ੍ਰਿਤਪਾਲ, ਭੀਮ ਕੰਬੋਜ, ਵੇਦ ਪ੍ਰਕਾਸ਼, ਵਿਕਰਮ ਕੰਬੋਜ, ਬਖਸ਼ੀਸ਼ ਸਿੰਘ, ਰਵੀ ਦੱਤ ਚਾਵਲਾ, ਵਧੀਕ ਨਿਗਰਾਨ ਇੰਜੀਨੀਅਰ ਸਤਿੰਦਰ ਸਿੰਘ ਸੋਢੀ ਆਦਿ ਹਾਜ਼ਰ ਸਨ।