ਜਗਦੀਸ਼ ਥਿੰਦ
ਗੁਰੂਹਰਸਹਾਏ/ਫਿਰੋਜ਼ਪੁਰ 4 ਜੁਲਾਈ 2020 :ਕੈਬਿਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਪਿੰਡ ਪੱਕਾ ਕਾਲੇ ਵਾਲਾ ਤੋਂ ਨਵਾਂ ਬਰੈਕਰ ਲਗਾ ਕੇ 5.5 ਕਿਲੋਮੀਟਰ ਲਾਈਨ ਪਿੰਡ ਸੁੰਦਰਪੁਰਾ ਦੀਆਂ ਮੋਟਰਾਂ ਅਤੇ ਸਬਸਟੇਸ਼ਨ ਪਿੰਡ ਝਾੜੀ ਵਾਲਾ ਤੋਂ ਨਵਾਂ ਬਰੈਕਰ ਲਗਾ ਕੇ 5 ਕਿਲੋਮੀਟਰ ਲਾਈਨ ਪਿੰਡ ਚੱਕ ਮਹੰਤਾਂ ਵਾਲਾ ਦੀਆਂ ਮੋਟਰਾਂ ਲਈ ਉਸਾਰੀ ਗਈ।
ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿ
ਹਾ ਕਿ ਪਿੰਡ ਵਾਸੀਆਂ ਦੀ ਮੁਸ਼ਕਲ ਨੂੰ ਹੱਲ ਕਰਦਿਆਂ ਇਹ ਲਾਈਨ ਜੋੜੀ ਗਈ ਹੈ। ਇਸ ਨਾਲ ਸੁੰਦਰਪੁਰਾ, ਸੁਆਹ ਵਾਲਾ, ਪੰਨੀ ਕੜਾਈ, ਢਾਨੀਸ਼ਾਮ ਸਿੰਘ, ਚੱਕ ਕਾਠਗੜ, ਬੂਰਵਾਲਾ, ਚੱਕ ਸੈਦੇ ਕੇ, ਤੈਲੀਵਾਲਾ, ਜਮਾਲ ਗੜ, ਚੱਕ ਮਹੰਤਾਂ ਵਾਲਾ, ਠਠੇਰਾ ਵਾਲਾ, ਚੱਕ ਨਿਧਾਨਾ, ਝਾੜੀ ਵਾਲਾ, ਤੱਲੇ ਵਾਲਾ, ਹੱਡੀ ਵਾਲਾ ਆਦਿ ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਹੁਣ ਫਾਲਟ ਪੈਣ ਤੋਂ ਬਾਅਦ ਅਤੇ ਵਾਧੂ ਸਪਲਾਈ ਦਿੱਤੀ ਜਾ ਸਕੇਗੀ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਵੱਲੋਂ ਪਿੰਡ ਸੁਆਹ ਵਾਲਾ ਵਿਖੇ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਅਤੇ ਉਨ੍ਹਾਂ ਦਾ ਹੱਲ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤ ਲਈ ਕੀਤੇ ਜਾਣ ਵਾਲੇ ਕੰਮਾਂ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਰਾਣਾ ਸੋਢੀ ਦੇ ਸਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ, OSD ਵਿੱਕੀ ਸਿੱਧੂ, ਅਮ੍ਰਿਤਪਾਲ ਸਿੰਘ , ਭੀਮ ਕੰਬੋਜ, ਵੇਦ ਪ੍ਰਕਾਸ਼ ਚੇਅਰਮੈਨ , ਵਿਕਰਮ ਕੰਬੋਜ ਚੇਅਰਮੈਨ ਯੂਥ ਡਵੈਲਪਮੈਂਟ ਬੋਰਡ , ਨਸੀਬ ਸਿੰਘ ਸੰਧੂ ਨਿੱਜੀ ਸਕੱਤਰ , ਬਖਸ਼ੀਸ਼ ਸਿੰਘ, ਰਵੀ ਦੱਤ ਚਾਵਲਾ, ਵਧੀਕ ਨਿਗਰਾਨ ਇੰਜੀਨੀਅਰ ਸਤਿੰਦਰ ਸਿੰਘ ਸੋਢੀ ਆਦਿ ਹਾਜ਼ਰ ਸਨ।