← ਪਿਛੇ ਪਰਤੋ
ਜਗਦੀਸ਼ ਥਿੰਦ ਫਾਜ਼ਿਲਕਾ 4 ਜੁਲਾਈ: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ 19 ਖਿਲਾਫ਼ ਵਿੱਢੀ ਜੰਗ ਮਿਸ਼ਨ ਫ਼ਤਹਿ ਦੌਰਾਨ ਸ਼ੁਰੂ ਕੀਤੇ ਵਿਸੇਸ ਫੇਸਬੁੱਕ ਲਾਈਵ ਪ੍ਰੋਗਰਾਮ ਕੈਪਟਨ ਨੂੰ ਪੁੱਛੋ ਦੌਰਾਨ ਅੱਜ ਜ਼ਿਲ੍ਹਾ ਫਾਜ਼ਿਲਕਾ ਦੇ ਤਿੰਨ ਵਸਨੀਕਾਂ ਨੇ ਸਵਾਲ ਕੀਤੇ। ਅਬੋਹਰ ਦੇ ਇਸਾਂਨ ਗਰੋਵਰ ਵੱਲੋਂ ਲਾਕਡਾਊਨ ਦੇ ਚਲਦਿਆਂ ਪੜ੍ਹਾਈ ਲਈ ਕਨੇਡਾ ਨਾ ਜਾਣ ਦੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਤੰਬਰ ਤੱਕ ਸਾਰੀਆ ਇੰਟਰਨੈਸ਼ਨਲ ਫਲਾਈਟਸ ਖੁੱਲਣ ਦੀ ਆਸ ਹੈ। ਉਨ੍ਹਾਂ ਇਸ਼ਾਨ ਗਰੋਵਰ ਨੂੰ ਭਰੋਸਾ ਦਿੱਤਾ ਕਿ ਜਦੋਂ ਕੋਈ ਫਲਾਈਟ ਜਾਵੇਗੀ ਤਾਂ ਉਨਾਂ ਨੂੰ ਪਹਿਲ ਦੇ ਆਧਾਰ 'ਤੇ ਭੇਜਣ ਦੀ ਵਿਸਸਥਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਰਤੀ ਸਿਫਾਰਸਖਾਨੇ (ਦੂਤਘਰ) ਨਾਲ ਵੀ ਰਾਬਤਾ ਕੀਤਾ ਜਾਵੇਗਾ, ਤਾਂ ਜੋ ਕਨੇਡਾ ਤੋਂ ਆਉਣ ਵਾਲੀ ਸੂਚੀ 'ਚ ਤੁਹਾਡਾ ਨਾਮ ਸ਼ਾਮਿਲ ਹੋ ਸਕੇ। ਲਾਧੂਕਾ ਦੀ ਰਹਿਣ ਵਾਲੀ ਸਾਕਸ਼ੀ ਵੱਲੋਂ 12ਵੀਂ ਕਲਾਸ ਪੰਜਾਬ ਬੋਰਡ ਇਮਤਿਹਾਨ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਕੁਝ ਦਿਨ ਪਹਿਲਾ ਸੁਪਰੀਮ ਕੋਰਟ ਵਿੱਚ ਸੀ.ਬੀ.ਐਸ.ਈ. ਦੇ ਐਲਾਨੇ ਫੈਸਲੇ ਨੂੰ ਲਾਗੂ ਕਰੇਗਾ। ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਪ੍ਰੀਖਿਆਵਾਂ ਰੱਦ ਹੋਣ ਦੇ ਬਾਵਜੂਦ ਆਪਣੀ ਪੜਾਈ ਜਰੂਰ ਜਾਰੀ ਰੱਖਣ। ਉਨ੍ਹਾਂ ਕਿਹਾ ਕਿ ਹੋਰ ਵਿਸਥਾਰ ਇਕ ਦੋ ਦਿਨਾਂ ਵਿੱਚ ਪੰਜਾਬ ਸਕੁਲ ਸਿੱਖਿਆ ਬੋਰਡ ਵੱਲੋਂ ਕਰ ਦਿੱਤਾ ਜਾਵੇਗਾ। ਫਾਜ਼ਿਲਕਾ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੇ 2014 'ਚ ਹੋਏ ਆਪਣੇ ਰੋਡ ਐਕਸੀਡੈਂਟ ਦੌਰਾਨ ਪੰਜਾਬ ਸਰਕਾਰ ਨੇ ਵੱਲੋਂ ਸਹਾਇਤਾ ਦੇਣ ਦੇ ਕੀਤੇ ਵਾਅਦੇ ਸਬੰਧੀ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਉਸਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ
Total Responses : 267