ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ, 5 ਜੁਲਾਈ 2020 - ਜ਼ਿਲ੍ਹਾ ਫਰੀਦਕੋਟ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇ ਵੱਡਾ ਹੁੰਗਾਰਾ ਮਿਲਿਆ ਜਦ ਲੋਕ ਭਲਾਈ ਪਾਰਟੀ ਜ਼ਿਲ੍ਹਾ ਫਰੀਦਕੋਟ ਦਾ ਲਗਪਗ ਸਮੁੱਚਾ ਯੂਨਿਟ ਸਰਦਾਰ ਨਛੱਤਰ ਸਿੰਘ ਸਿੱਧੂ ਭਗਤਾ ਭਾਈ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਿਆ।
ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਦੇ ਗ੍ਰਹਿ ਵਿਖੇ ਹੋਈ ਇਕੱਤਰਤਾ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ, ਕਿਸਾਨ ਵਿੰਗ ਦੇ ਸੂਬਾ ਕਨਵੀਨਰ ਕੁਲਤਾਰ ਸਿੰਘ ਸੰਧਵਾਂ ਵਿਧਾਇਕ, ਮਾਸਟਰ ਬਲਦੇਵ ਸਿੰਘ ਵਿਧਾਇਕ ਜੈਤੋ,ਗੁਰਦਿੱਤ ਸਿੰਘ ਸੇਖੋਂ ਇੰਚਾਰਜ ਮਾਲਵਾ ਜ਼ੋਨ, ਨਵਦੀਪ ਸਿੰਘ ਜੀਦਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਅਤੇ ਸੁਖਜੀਤ ਸਿੰਘ ਢਿਲਵਾਂ ਨੇ ਲੋਕ ਭਲਾਈ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਟੇਕ ਸਿੰਘ ਸਿੱਧੂ ਦੀ ਅਗਵਾਈ ਹੇਠ ਪਾਰਟੀ ਚ ਸ਼ਾਮਿਲ ਹੋਏ ਆਗੂਆਂ ਨਾਇਬ ਸਿੰਘ ਸੰਘਾ ਐਡਵੋਕੇਟ ਸਾਬਕਾ ਜਿਲਾ ਪ੍ਰਧਾਨ ਲੀਗਲ ਸੈੱਲ, ਕਾਮਰੇਡ ਪ੍ਰੇਮ ਕੁਮਾਰ ਸਾਬਕਾ ਜ਼ਿਲ੍ਹਾ ਜਨਰਲ ਸਕੱਤਰ,ਬਲਤੇਜ ਸਿੰਘ ਸਿੰਘ ਸਿੱਖਾਂ ਵਾਲਾ ਸਾਬਕਾ ਮੀਤ ਪ੍ਰਧਾਨ,ਕਰਨਵੀਰ ਸਿੰਘ ਨੰਬਰਦਾਰ ਸਾਬਕਾ ਸੀਨੀਅਰ ਮੀਤ ਪ੍ਰਧਾਨ,ਜਵਾਹਰ ਸਿੰਘ ਰੁਮਾਨਾ ਸਾਬਕਾ ਜ਼ਿਲ੍ਹਾ ਮੀਤ ਪ੍ਰਧਾਨ, ਪ੍ਰਕਾਸ਼ ਸਿੰਘ ਘਾਰੂ,ਸਰਬਜੀਤ ਸਿੰਘ,ਜਸਵੀਰ ਸਿੰਘ ਸ਼ੈਰੀ, ਰਾਜ ਸਿੰਘ, ਗੁਰਇਕਬਾਲ ਸਿੰਘ,ਗੋਗੀ ਪਿਪਲੀ,ਹਰਕਰਨ ਸਿੰਘ ਸਿਮਰੇਵਾਲਾ,ਮਲਕੀਤ ਸਿੰਘ ਫਰੀਦਕੋਟ, ਹਰਵਿੰਦਰ ਸਿੰਘ ਹੈਪੀ,ਬੂਟਾ ਸਿੰਘ ਢੈਪਈ, ਬਿੰਦਰ ਸਿੰਘ,ਬਲਵਿੰਦਰ ਸਿੰਘ ਨੰਬਰਦਾਰ,ਜਸਕਰਨ ਸਿੰਘ ਜੱਸਾ ਸਰਪੰਚ,ਤਾਰਾ ਚੰਦ ਆਦਿ ਆਗੂਆਂ ਨੂੰ ਪਾਰਟੀ ਚ ਸ਼ਮੂਲੀਅਤ ਕਰਨ ਤੇ ਜੀ ਆਇਆ ਆਖਦਿਆਂ ਪਾਰਟੀ ਵਿੱਚ ਸ਼ਾਮਿਲ ਕੀਤਾ।
ਇਸ ਮੌਕੇ ਸਰਦਾਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਰਵਾਇਤੀ ਪਾਰਟੀਆਂ ਨੂੰ ਦਰਕਿਨਾਰ ਕਰਕੇ ਤੀਜੇ ਬਦਲ ਦੀ ਕਾਇਮੀ ਲਈ ਸੰਘਰਸ਼ ਕਰ ਰਹੇ ਇਹਨਾਂ ਆਗੂਆਂ ਦਾ ਆਮ ਆਦਮੀ ਪਾਰਟੀ ਚ ਦਾਖਲਾ ਪਾਰਟੀ ਨੂੰ ਹੋਰ ਮਜਬੂਤ ਕਰੇਗਾ, ਪ੍ਰੋਫੈਸਰ ਸਾਧੂ ਸਿੰਘ ਅਤੇ ਗੁਰਦਿੱਤ ਸਿੰਘ ਸੇਖੋਂ ਅਤੇ ਬਲਦੇਵ ਸਿੰਘ ਜੈਤੋ ਨੇ ਕਿਹਾ ਕਿ ਉਪਰੋਕਤ ਆਗੂਆਂ ਦੇ ਪਾਰਟੀ ਚ ਆਉਣ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਹੱਥ ਹੋਰ ਮਜ਼ਬੂਤ ਹੋਏ ਹਨ ਅਤੇ ਸਮੂਹ ਆਗੂਆਂ ਨੂੰ ਪਾਰਟੀ ਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਤੇ ਨਰਿੰਦਰ ਕੁਮਾਰ ਰਾਠੌੜ, ਨਰੇਸ਼ ਸਿੰਗਲਾ, ਯੂਥ ਆਗੂ ਮਨਦੀਪ ਸਿੰਘ ਮੌਂਗਾ, ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਸਹੋਤਾ,ਬੱਬੂ ਸੰਧੂ ਸਿੱਖਾਂ ਵਾਲਾ,ਜਸਪਾਲ ਸਿੰਘ ਪੀਏ ਅਤੇ ਸੁਖਵਿੰਦਰ ਸਿੰਘ ਵੀ ਸ਼ਾਮਲ ਸਨ।