← ਪਿਛੇ ਪਰਤੋ
ਫਿਰੋਜ਼ਪੁਰ, 5 ਜੁਲਾਈ 2020 - ਬੀਤੀ ਰਾਤ ਆਈ ਤੇਜ਼ ਹਨ੍ਹੇਰੀ ਨਾਲ ਕਸਬਾ ਕਸਬਾ ਤਲਵੰਡੀ ਭਾਈ ਵਿਖੇ ਝੁੱਗੀ 'ਤੇ ਕੰਧ ਡਿੱਗਣ ਕਾਰਨ ਪ੍ਰਵਾਸੀ ਮਜ਼ਦੂਰ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਿਕ ਤੇਜ਼ ਹਨੇਰੀ ਚੱਲਣ ਕਾਰਨ ਰੇਲਵੇ ਸਟੇਸ਼ਨ ਦੇ ਸਾਹਮਣੇ ਇਕ ਝੁੱਗੀ 'ਤੇ ਅਚਾਨਕ ਇਕ ਕੰਧ ਡਿੱਗ ਗਈ। ਜਿਸ ਦੌਰਾਨ ਝੁੱਗੀ ਅੰਦਰ ਮੌਜ਼ੂਦ 30 ਸਾਲਾ ਬੰਟੀ ਬੁਰੀ ਤਰ੍ਹਾਂ ਜ਼ਖਮੀਂ ਹੋ ਗਿਆ। ਬੰਟੀ ਨੂੰ ਤੁਰੰਤ ਇਲਾਜ ਲਈ ਫਰੀਦਕੋਟ ਦੇ ਸ਼੍ਰੀ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਲਿਜਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਆਪਣੇ ਪਿਛੇ ਇਕ ਪਤਨੀ, 3 ਛੋਟੇ ਬੱਚਿਆਂ ਨੂੰ ਛੱਡ ਗਿਆ ਹੈ। ਇਸ ਤੋਂ ਇਲਾਕੇ ਵਿਚ ਆਈ ਤੇਜ਼ ਹਨ੍ਹੇਰੀ ਨੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਹੈ।
Total Responses : 188