ਹਰੀਸ਼ ਕਾਲੜਾ
ਰੂਪਨਗਰ, 5 ਜੁਲਾਈ 2020 - ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ,ਰੂਪਨਗਰ ਮਨਤੇਜ਼ ਸਿੰਘ ਚੀਮਾ ਵੱਲੋਂ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ,ਆਈ.ਏ.ਐਸ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਜਿਲ੍ਹਾ ਰੂਪਨਗਰ ਅਧੀਨ ਕੰਮ ਕਰ ਰਹੀਆ ਸਮੂਹ ਕੌਮੀ ਸੇਵਾ ਯੋਜਨਾਂ ਇਕਾਈਆਂ,ਰੈੱਡ ਰਿੱਬਨ ਕਲੱਬਾਂ,ਕਾਲਜ/ਸਕੂਲ ਯੂਥ ਕਲੱਬਾਂ ਅਤੇ ਪਿੰਡਾਂ ਵਿੱਚ ਕੰਮ ਕਰ ਰਹੀਆਂ ਯੂਥ ਕਲੱਬਾਂ ਦੇ ਵਲੰਟੀਅਰਾਂ ਵੱਲੋਂ ਮਿਸ਼ਨ ਫਤਿਹ ਤਹਿਤ ਕਰੋਨਾ ਮਹਾਮਾਰੀ ਦੀ ਲੜੀ ਤੋੜਨ ਲਈ ਘਰ-ਘਰ ਸੰਪਰਕ ਮੁਹਿੰਮ ਚਲਾਈ ਗਈ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੁਆਰਾ ਦੱਸਿਆ ਗਿਆ ਕਿ ਵਲੰਟੀਅਰਾਂ ਵੱਲੋਂ ਪਿੰਡਾਂ,ਸ਼ਹਿਰਾਂ ਅਤੇ ਕਸਬਿਆਂ ਵਿੱਚ ਘਰ-ਘਰ ਵਿੱਚ ਜਾ ਕੇ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਦੇ ਤਹਿਤ ਵਲੰਟੀਅਰਾਂ ਵੱਲੋਂ ਘਰ-ਘਰ ਸੰਪਰਕ ਮੁਹਿੰਮ ਤਹਿਤ ਲੋਕਾਂ ਨੂੰ ਸ਼ੋਸਲ ਸਮਾਜਿਕ ਦੂਰੀ ਅਪਣਾਉਣਾ,ਬਹੁਤ ਜਰੂਰੀ ਕੰਮ ਲਈ ਘਰੋਂ ਬਾਹਰ ਜਾਣ, ਦਸਤਾਨੇ ਤੇ ਮਾਸਕ ਪਾਉਣ ਸਬੰਧੀ ਅਤੇ ਸਮੇਂ ਸਮੇਂ ਸਿਰ ਹੱਥਾਂ ਨੂੰ ਧੋਣਾ ਅਤੇ ਕਰੋਨਾ ਦੇ ਲੱਛਣ ਪਾਏ ਜਾਣ ਤੇ ਤੁਰੰਤ ਨੇੜਲੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੁਹਿੰਮ ਦੇ ਦੌਰਾਨ ਜਿਲ੍ਹਾ ਯੂਥ ਕਲੱਬਜ਼ ਤਾਲਮੇਲ ਕਮੇਟੀ,ਰੂਪਨਗਰ ਦੇ ਮੈਂਬਰਾਂ ਵੱਲੋਂ ਸਾਈਕਲ ਰੈਲੀ ਵੀ ਕੀਤੀ ਗਈ ਅਤੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਕੋਰੋਨਾ ਪ੍ਰਤੀ ਜਾਗਰੂਕ ਕੀਤਾ ਗਿਆ ।ਇਸ ਮਿਸ਼ਨ ਤਹਿਤ ਕੌਮੀ ਸੇਵਾ ਯੋਜਨਾ ਇਕਾਈਆਂ, ਰੇੈਡ ਰਿੱਬਨ ਕਲੱਬਾਂ,ਕਾਲਜ/ਸਕੂਲ ਯੂਥ ਕਲੱਬਾਂ ਅਤੇ ਪਿੰਡਾਂ ਵਿੱਚ ਕੰਮ ਕਰ ਰਹੀਆਂ ਯੂਥ ਕਲੱਬਾਂ ਦੇ ਤਕਰੀਬਨ 860 ਵਲੰਟੀਅਰਾਂ ਵੱਲੋਂ 10000 ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਚੀਮਾਂ ਵੱਲੋਂ ਮਿਸ਼ਨ ਫਤਿਹ ਦੀ ਮੁਹਿੰਮ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਸਮੂਹ ਪ੍ਰੋਗਰਾਮ ਅਫਸਰ,ਕੌਮੀ ਸੇਵਾ ਯੋਜਨਾ,ਇੰਚਾਰਜ਼ ਰੈਡ ਰਿੱਬਨ ਕਲੱਬਜ ਅਤੇ ਪ੍ਰਧਾਨ ਸਮੂਹ ਯੂਥ ਕਲੱਬਜ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਹੁਣ ਤੱਕ ਕਰੋਨਾ ਮਹਾਮਾਰੀ ਦੌਰਾਨ ਸਮੇਂ ਲੋਕਾਂ ਦੀ ਭਲਾਈ ਲਈ ਕੀਤੇ ਗਏ ਕਾਰਜਾ ਵਿੱਚ ਅੱਜ ਤੱਕ ਸਮੂਹ ਸੰਸਥਾਵਾ ਵੱਲੋਂ ਸਰਕਾਰ ਵੱਲੋਂ ਦਿੱਤੇ ਗਏ ਟੀਚਿਆ ਦੀ ਪੂਰਤੀ ਲਈ ਅਹਿਮ ਰੋਲ ਅਦਾ ਕਰਦੀਆ ਰਹੀਆਂ ਹਨ ਅਤੇ ਭਵਿੱਖ ਵਿੱਚ ਇਸੇ ਤਰ੍ਹਾ ਕੰਮ ਕਰਦੀਆਂ ਰਹਿਣਗੀਆਂ।ਸ੍ਰੀ ਚੀਮਾ ਨੇ ਦੱਸਿਆ ਕਿ ਸਮੂਹ ਸੰਸਥਾਵਾਂ ਸਰਕਾਰ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਮਿਸ਼ਨ ਫਤਿਹ ਮੁਹਿੰਮ ਤਹਿਤ ਕਰੋਨਾ ਮਹਾਮਾਰੀ ਦੀ ਲੜੀ ਤੋੜਨ ਲਈ ਹਰੇਕ ਘਰ-ਘਰ ਸੰਪਰਕ ਮੁਹਿੰਮ ਜਾਰੀ ਰੱਖਣਗੀਆਂ।