← ਪਿਛੇ ਪਰਤੋ
ਫਿਰੋਜ਼ਪੁਰ, 23 ਸਤੰਬਰ 2020 - ਸੀਆਈਏ ਸਟਾਫ ਫਿਰੋਜ਼ਪੁਰ ਦੀ ਪੁਲਿਸ ਨੇ ਗਸ਼ਤ ਦੌਰਾਨ ਦੋ ਇਕ ਕਾਰ ਵਿਚ ਸਵਾਰ ਦੋ ਵਿਅਕਤੀਆਂ ਕੋਲੋਂ 1 ਰਿਵਾਲਵਰ 22 ਬੋਰ ਸਮੇਤ 6 ਜ਼ਿੰਦਾ ਰੌਂਦ ਬਰਾਮਦ ਕਰਕੇ ਉਨ੍ਹਾਂ ਖਿਲਾਫ ਥਾਣਾ ਕੁੱਲਗੜੀ ਵਿਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਸੀਆਈਏ ਸਟਾਫ ਦੇ ਇੰਸਪੈਕਟਰ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੀ ਸ਼ਾਮ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਝੋਕ ਹਰੀਹਰ ਵਿਖੇ ਮੌਜ਼ੂਦ ਸੀ ਤਾਂ ਵੇਖਿਆ ਕਿ ਦੋਸ਼ੀਅਨ ਗੌਰਵ ਉਰਫ ਗੋਰਾ ਪੁੱਤਰ ਦੌਲਤ, ਲਵਪ੍ਰੀਤ ਸਿੰਘ ਉਰਫ ਗੌਰਵ ਪੁੱਤਰ ਮਿੱਠੂ ਵਾਸੀ ਬੁੱਕਣ ਖਾਂ ਨੇ ਇਕਬਾਲ ਸਿੰਘ ਪੁੱਤਰ ਨਾਮਦਾਰ ਵਾਸੀ ਝੋਕ ਹਰੀਹਰ ਦੀ ਮੋਟਰ ਵਾਲੇ ਕਮਰੇ ਨਾਲ ਕਾਰ ਸੈਂਟਰੋ ਨੰਬਰ ਡੀਐੱਲ 9ਸੀਜੀ 9156 ਖੜੀ ਕੀਤੀ ਸੀ। ਇੰਸਪੈਕਟਰ ਨੇ ਦੱਸਿਆ ਕਿ ਦੋਸ਼ੀਅਨ ਨੂੰ ਸ਼ੱਕ ਦੀ ਬਿਨ੍ਹਾਂ 'ਤੇ ਕਾਬੂ ਕੀਤਾ ਤੇ ਤਲਾਸ਼ੀ ਲੈਣ ਤੇ ਇਨ੍ਹਾਂ ਕੋਲੋਂ 1 ਰਿਵਾਲਵਰ 22 ਬੋਰ ਗਰਾਰੀ ਵਾਲਾ ਸਮੇਤ 6 ਰੌਂਦ ਜ਼ਿੰਦਾ ਬਰਾਮਦ ਹੋਏ। ਪੁਲਿਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
Total Responses : 862