ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 23 ਸਤੰਬਰ 2020 - ਵਪਾਰ ਮੰਡਲ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਮੰਡਲ ਪ੍ਰਧਾਨ ਇੰਦਰਜੀਤ ਬਾਂਸਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਆੜ੍ਹਤੀਆ ਐਸੋਸ਼ੀਏਸ਼ਨ ਦੇ ਪ੍ਰਧਾਨ ਤੇਜਿੰਦਰ ਬਾਂਸਲ ਉਰਫ਼ ਬੱਬੂ ਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਆੜ੍ਹਤੀਆ ਐਸੋਸ਼ੀਏਸ਼ਨ ਤੇ ਕਿਸਾਨ ਆਗੂਆਂ ਨੇ 25 ਸਤੰਬਰ ਦੇ ਪੰਜਾਬ ਬੰਦ ਲਈ ਵਪਾਰ ਮੰਡਲ ਤੋਂ ਸਮਰਥਨ ਦੀ ਅਪੀਲ ਕੀਤੀ। ਇਸ ਮੌਕੇ ਵਪਾਰ ਮੰਡਲ ਦੇ ਚੇਅਰਮੈਨ ਕਸ਼ਮੀਰ ਸਿੰਘ, ਕਮੇਟੀ ਹੈਡ ਸੱਤਪਾਲ ਪਠੇਲਾ, ਸੁਭਾਸ਼ ਗਰਗ, ਜਨਰਲ ਸਕੱਤਰ ਦੇਸਰਾਜ ਤਨੇਜਾ ਤੇ ਹੋਰਨਾਂ ਐਸੋਸ਼ੀਏਸ਼ਨਾਂ ਦੇ ਪ੍ਰਧਾਨਾਂ ਨੇ ਵਿਚਾਰਾਂ ਕਰਨ ਉਪਰੰਤ 25 ਸਤੰਬਰ ਦੇ ਪੰਜਾਬ ਬੰਦ ਲਈ ਹਮਾਇਤ ਕੀਤੀ। ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ ਤੇ ਜਨਰਲ ਸਕੱਤਰ ਦੇਸਰਾਜ ਤਨੇਜਾ ਨੇ ਦੱਸਿਆ ਕਿ 25 ਸਤੰਬਰ ਨੂੰ ਵਪਾਰਿਕ ਅਦਾਰੇ ਮੁਕੰਮਲ ਬੰਦ ਰੱਖੇ ਜਾਣਗੇ ਅਤੇ ਆੜ੍ਹਤੀਆਂ-ਕਿਸਾਨਾਂ ਦੇ ਇਸ ਅੰਦੋਲਨ ਵਿੱਚ ਪੂਰਾ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਵੱਖ-ਵੱਖ ਐਸੋਸ਼ੀਏਸ਼ਨਾਂ ਦੇ ਪ੍ਰਧਾਨ ਸਤੀਸ਼ ਪਾਹਵਾ, ਸੁਭਾਸ਼ ਮਦਾਨ, ਸੁਰਿੰਦਰ ਸਿੰਘ, ਕਾਲਾ ਸਿੰਘ, ਸਤੀਸ਼ ਕੁਮਾਰ, ਅਸ਼ੋਕ ਸਿੱਕਰੀ ਆਦਿ ਹਾਜ਼ਰ ਸਨ।