ਹਰੀਸ਼ ਕਾਲੜਾ
ਰੂਪਨਗਰ, 23 ਸਤੰਬਰ 2020 - ਸ੍ਰੀਮਤੀ ਸੋਨਾਲੀ ਗਿਰੀ ਜਿਲਾ ਮੈਜਿਸਟ੍ਰੇਟ ਰੂਪਨਗਰ ਵੱਲੋਂ ਜ਼ਿਲ੍ਹੇ ਵਿੱਚ ਧਾਰਾ 144 ਅਧੀਨ 23 ਸਤੰਬਰ 2020 ਤੋਂ 26 ਸਤੰਬਰ 2020 ਤੱਕ ਕਿਸੇઠ ਵੀ ਪ੍ਰਕਾਰ ਦਾ ਅਸਲਾ ਜਾਂ ਹਥਿਆਰ ਲੈ ਕੇ ਚੱਲਣ ਤੇ ਮੁਕੰਮਲ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ ।ਜਿਲਾ ਮੈਜਿਸਟ੍ਰੇਟ ਸੋਨਾਲੀ ਗਿਰੀ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਰੂਪਨਗਰ ਵਿੱਚ ਵੱਖ- ਵੱਖ ਕਿਸਾਨ ਜਥੇਬੰਦੀਆਂ ਜਿਵੇਂ ਕਿ ਆਲ ਇੰਡੀਆ ਕਿਸਾਨ ਸੰਘਰਸ਼ ਕੁਆਰਡੀਨੇਸ਼ਨ ਕਮੇਟੀ, ਆਲ ਇੰਡੀਆ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੁਨੀਅਨ ( ਲੱਖੋਵਾਲ), ਭਾਰਤੀ ਕਿਸਾਨ ਯੁਨੀਅਨ (ਹਰਿਆਣਾ), ਭਾਰਤੀ ਕਿਸਾਨ ਯੁਨੀਅਨ ( ਡਕੌਂਦਾ) ਅਤੇ ਹੌਰ ਕਿਸਾਨ ਜਥੇਬੰਦੀਆਂ ਨੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਬਿੱਲ ਦੇ ਵਿਰੋਧ ਵਿਚ ਮਿਤੀ 24 ਸਤੰਬਰ 2020 ਤੋਂ 26 ਸਤੰਬਰ 2020 ਤੱਕ ਰੇਲ ਰੋਕੂ ਅਤੇ ਕਿਤੀ 25 ਸਤੰਬਰ 2020 ਨੂੰ ਭਾਰਤ ਬੰਦ ਕਰਨ ਪ੍ਰੋਗਰਾਮ ਉਲੀਕਿਆ ਹੈ। ਕਿਸਾਨਾਂ ਵਲੋਂ ਕੀਤੀ ਗਈ ਭਾਰਤ ਬੰਦ ਦੀ ਅਪੀਲ ਦਾ ਸਮਰਥਨ ਕੁਝ ਹੋਰ ਵਪਾਰਿਕ ਜਥੇਬੰਦੀਆਂ ਵਲੋਂ ਵੀ ਕੀਤਾ ਗਿਆ ਹੈ। ਭਾਰਤ ਬੰਦ ਸਮੇਂ ਕੋਈ ਵੀ ਅਮਨ ਅਤੇ ਕਾਨੂੰਨ ਦੀ ਸਮੱਸਿਆ ਆ ਸਕਦੀ ਹੈ।