← ਪਿਛੇ ਪਰਤੋ
ਮਨਿੰਦਰਜੀਤ ਸਿੱਧੂ
ਜੈਤੋ, 23 ਸਤੰਬਰ 2020 - 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਲਾਗੂ ਨਿਊ ਪੈਨਸ਼ਨ ਸਕੀਮ ਨੂੰ ਮੁੱਢੋਂ ਸੁੱਢੋਂ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਸੰਬੰਧੀ ਮੁਲਾਜ਼ਮਾਂ ਦੀ ‘‘ਨਿਊ ਪੈਨਸ਼ਨ ਸਕੀਮ ਇੰਮਪਲਾਈਜ਼ ਯੂਨੀਅਨ’’ ਵੱਲੋਂ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਮੰਗ-ਪੱਤਰ ਦਿੱਤਾ। ਮੰਗ ਪੱਤਰ ਸੌਂਪਦੇ ਹੋਏ ਜੱਥੇਬੰਦੀ ਦੇ ਆਗੂਆਂ ਨੇ ਵਿਧਾਇਕ ਨੂੰ ਦੱਸਿਆ ਕਿਹਾ ਕਿ ਇਹ ਨਵੀਂ ਪੈਨਸ਼ਨ ਸਕੀਮ ਬਹੁਤ ਹੀ ਮੁਲਾਜ਼ਮ ਵਿਰੋਧੀ ਹੈ ਅਤੇ ਇਸ ਨਾਲ ਕਰਮਚਾਰੀਆਂ ਪਾਸੋਂ ਸੇਵਾ ਮੁਕਤੀ ਉਪਰੰਤ ਮਿਲਣ ਵਾਲੇ ਸਮਾਜਿਕ ਸੁੁਰੱਖਿਆ ਦੇ ਸਾਰੇ ਹੀ ਅਧਿਕਾਰ ਖੋਹ ਲਏ ਗਏ ਹਨ। ਉਹਨਾਂ ਦੱਸਿਆ ਕਿ ਕਰਮਚਾਰੀ ਅਤੇ ਸਰਕਾਰ ਵੱਲੋਂ ਜਮਾਂ ਕਰਵਾਏ ਗਏ ਹਿੱਸੇ ਦੀ ਸਮੁੱਚੀ ਰਾਸ਼ੀ ਨੂੰ ਪ੍ਰਾਈਵੇਟ ਫੰਡ ਮੈਨੇਜਰਾਂ ਦੁਆਰਾ ਸ਼ੇਅਰ ਮਾਰਕਿਟ ਵਿੱਚ ਲਗਾਇਆ ਜਾਂਦਾ ਹੈ ਅਤੇ ਉਸ ਵਿੱਚ ਹਮੇਸ਼ਾ ਉਤਰਾ-ਚੜਾਅ ਚਲਦੇ ਰਹਿੰਦੇ ਹਨ। ਰਿਟਾਇਰਮੈਂਟ ਉਪਰੰਤ ਬਜ਼ੁਰਗ ਹੋਏ ਕਰਮਚਾਰੀ ਦੀ ਹਾਲਤ ਕਿਸ ਤਰਾਂ ਦੀ ਹੋਏਗੀ ਇਸ ਬਾਰੇ ਕਿਆਸ ਲਾਉਣਾ ਬਹੁਤ ਸੌਖਾ ਹੈ। ਉਹਨਾਂ ਮਾਸਟਰ ਬਲਦੇਵ ਸਿੰਘ ਤੋਂ ਮੰਗ ਕੀਤੀ ਕਿ ਉਹ ਉਹਨਾਂ ਦੀ ਇਸ ਮੰਗ ਨੂੰ ਪੰਜਾਬ ਸਰਕਾਰ ਤੱਕ ਵੀ ਪਹੁੰਚਾਉਣ ਅਤੇ ਲੋਕ ਸਭਾ ਵਿੱਚ ਕੇਂਦਰ ਸਰਕਾਰ ਅੱਗੇ ਵੀ ਇਸ ਨਵੀਂ ਪੈਨਸ਼ਨ ਪ੍ਰਣਾਲੀ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਪ੍ਰਣਾਲੀ ਨੂੰ ਮੁੜ ਬਹਾਲ ਕਰਵਾਉਣ ਲਈ ਯਤਨ ਕਰਨ।ਵਿਧਾਇਕ ਬਲਦੇਵ ਸਿੰਘ ਨੇ ਜੱਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਹਨਾਂ ਦੇ ਇਸ ਮੁੱਦੇ ਨੂੰ ਉਹ ਵਿਧਾਨ ਸਭਾ ਵਿੱਚ ਵੀ ੳਠਾਉਣਗੇ ਅਤੇ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖਣਗੇ।
Total Responses : 928