ਹਰਿੰਦਰ ਨਿੱਕਾ
- ਲੋਕਾਂ ਨੇ ਵਧ ਚੜ ਕੇ ਦਿੱਤਾ ਸਿਹਤ ਵਿਭਾਗ ਦੀ ਟੀਮ ਨੂੰ ਸਹਿਯੋਗ
ਸੰਗਰੂਰ, 23 ਸਤੰਬਰ 2020 - ਡਿਪਟੀ ਕਮਿਸਨਰ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ ਰਾਜ ਕੁਮਾਰ ਦੇ ਦਿਸਾ ਨਿਰਦੇਸਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਵੱਖ-ਵੱਖ ਪਿੰਡਾਂ ਵਿੱਚੋਂ ਕੋਵਿਡ -19 ਦੇ 100 ਨਮੂਨੇ ਲੈ ਕੇ ਜਾਂਚ ਕੀਤੀ ਗਈ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਬਲਾਕ ਅਧੀਨ ਪਿੰਡ ਸਿਕੰਦਰਪੁਰਾ ਵਿਖੇ ਗ੍ਰਾਮ ਪੰਚਾਇਤ ਅਤੇ ਬੀ.ਡੀ.ਪੀ ਓ ਦੇ ਸਹਿਯੋਗ ਨਾਲ 60 ਲੋਕਾਂ ਨੇ ਸਵੈ ਇੱਛਾ ਦੇ ਨਾਲ ਕੋਵਿਡ ਜਾਂਚ ਲਈ ਸੈਪਲ ਦਿੱਤਾ ਹੈ ਜਦਕਿ ਪਿੰਡ ਜਲਵਾਣਾ ਵਿਖੇ ਸਰਪੰਚ ਸਰਬਜੀਤ ਕੌਰ ਖੁਦ ਆਪਣਾ ਟੈਸਟ ਕਰਵਾ ਕੇ ਰੋਲ ਮਾਡਲ ਬਣੇ ਜਿਸ ਨਾਲ ਪਿੰਡ ਦੇ 40 ਲੋਕਾਂ ਨੇ ਖੁਦ ਟੈਸਟ ਲਈ ਸੈਪਲ ਦਿੱਤਾ । ਉਹਨਾਂ ਕਿਹਾ ਕੇ ਇਨਾਂ ਵਿੱਚੋਂ ਰੈਪਿਡ ਐਂਟੀਜਨ ਟੈਸਟ ਵੀ ਲਏ ਗਏ ਜੋ ਕੀ ਸਾਰੇ ਨੈਗੇਟਿਵ ਆਏ।
ਡਾ.ਗੀਤਾ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕੇ ਲੋਕ ਖੁਦ ਬਿਨਾਂ ਡਰ ਟੈਸਟ ਕਰਵਾਉਣ ਅਤੇ ਅਫਵਾਹਾਂ ਤੇ ਯਕੀਨ ਨਾ ਕਰਨ ਉਹਨਾਂ ਨੇ ਪਿੰਡਾਂ ਦੇ ਵਾਸੀਆ ਨੂੰ ਸੈਂਪਲਿੰਗ ਲੈਣ ਜਾ ਰਹੀਆਂ । ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀ ਹੈ। ਉਨਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੈਸਟ ਅਤੇ ਇਲਾਜ ਦੀਆਂ ਸੇਵਾਵਾਂ ਮੁਫਤ ਹਨ ।
ਉਹਨਾਂ ਕਿਹਾ ਕੇ ਪੰਜਾਬ ਸਰਕਾਰ ਇਸ ਮਹਾਮਾਰੀ ਤੋਂ ਪੰਜਾਬ ਦੇ ਲੋਕਾਂ ਦੇ ਬਚਾਅ ਲਈ ਹਰ ਕੋਸਿਸ਼ ਕਰ ਰਹੀ ਹੈ ਜਿਸ ਕਰਕੇ ਹੀ ਕਰੋਨਾ ਤੇ ਬਹੁਤ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਉਹਨਾਂ ਦੱਸਿਆ ਕੇ ਸਿਹਤ ਵਿਭਾਗ ਲੋਕਾਂ ਦੀ ਸਿਹਤ ਨੂੰ ਬਚਾਉਣ ਅਤੇ ਕੋਵਿਡ ਦੇ ਖਾਤਮੇ ਲਈ ਦਿਨ ਰਾਤ ਕੰਮ ਕਰ ਰਿਹਾ ਹੈ ਅਤੇ ਸਿਹਤ ਵਰਕਰਾਂ ਦੇ ਇੱਕ ਵੀ ਛੁੱਟੀ ਨਹੀਂ ਕੀਤੀ।
ਇਸ ਮੌਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਮਾਸਕ ਪਾਉਣ, ਵਾਰ ਵਾਰ ਹੱਥਾਂ ਦੀ ਸਫਾਈ ਕਰਨ ਅਤੇ ਸਾਮਾਜਿਕ ਦੂਰੀ ਦਾ ਵਿਸੇਸ ਖਿਆਲ ਰੱਖਣ ਲਈ ਜਾਗਰੂਕ ਕੀਤਾ ਗਿਆ । ਇਸ ਮੌਕੇ ਬਲਾਕ ਨੋਡਲ ਅਫਸਰ ਡਾ.ਰੀਤੂ ਸੇਠੀ , ਡਾ.ਰੂਨਾ, ਡਾ.ਮੁਹੰਮਦ ਇਰਫਾਨ, ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਨਿਰਭੈ ਸਿੰਘ, ਗੁਲਜਾਰ ਖਾਨ, ਰਾਜੇਸ ਰਿਖੀ, ਜਸਪਿੰਦਰ ਸਿੰਘ, ਸੀ ਐਚ ਓ ਰਣਦੀਪ ਕੌਰ ,ਸਹਿਨਾਜ, ਕੁਲਵੰਤ ਸਿੰਘ ਸਤਵਿੰਦਰ ਸਿੰਘ ,ਸਰਪੰਚ, ਸਿਵਲ ਟੀਮਾਂ ਅਤੇ ਹੋਰ ਕਰਮਚਾਰੀ ਵੀ ਹਾਜਰ ਸਨ।