← ਪਿਛੇ ਪਰਤੋ
ਫ਼ਿਰੋਜ਼ਪੁਰ, 24 ਸਤੰਬਰ 2020 - ਖੇਮਕਰਨ ਸੈਕਟਰ 'ਚ ਹਿੰਦ-ਪਾਕਿ ਸਰਹੱਦ ਤੋਂ ਬੀ. ਐੱਸ. ਐੱਫ. ਦੀ 116 ਬਟਾਲੀਅਨ ਨੇ ਸੀਮਾ ਚੌਕੀ ਰੱਤੋਕੇ ਅਧੀਨ ਪੈਂਦੇ ਖੇਤਰ 'ਚ ਅੱਜ ਸਰਚ ਆਪਰੇਸ਼ਨ ਦੌਰਾਨ ਬੁਰਜੀ ਨੰਬਰ166/16 ਨਜ਼ਦੀਕ 4 ਪਲਾਸਟਿਕ ਦੀਆਂ ਕੇਨੀਆਂ 'ਚ ਭਰੀ ਹੋਈ ਭਾਰੀ ਮਾਤਰਾ 'ਚ ਹੈਰੋਇਨ ਬਰਾਮਦ ਕਰਨ ਸਫਲਤਾ ਹਾਸਲ ਕੀਤੀ ਹੈ।ਹੈਰੋਇਨ ਕਰੀਬ 13 ਕਿਲੋ ਦੇ ਕਰੀਬ ਦੱਸੀ ਜਾਦੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 65 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਮੌਕੇ ਜ਼ਿਲ੍ਹਾ ਤਰਨ ਤਾਰਨ ਦੇ ਨਾਰਕੋਟਿਕਸ ਸੈੱਲ ਦੇ ਕੁਝ ਅਧਿਕਾਰੀ ਵੀ ਪੁੱਜੇ ਹਨ। ਬੀ. ਐੱਸ. ਐੱਫ. ਅਤੇ ਪੁਲਿਸ ਵਲੋਂ ਜਾਂਚ ਕੀਤੀ ਜਾਂਚ ਕੀਤੀ ਜਾ ਰਹੀ ਹੈ।
Total Responses : 267