← ਪਿਛੇ ਪਰਤੋ
ਚੌਧਰੀ ਮਨਸੂਰ ਘਨੋਕੇ
ਕਾਦੀਆਂ, 24 ਸਤੰਬਰ 2020 - ਜਮਾਤੇ ਅਹਿਮਦੀਆ ਦੇ ਸਕੱਤਰ ਫਜ਼ਲੁਰ ਰਹਿਮਾਨ ਭੱਟੀ ਨੂੰ ਧਮਕੀਆਂ ਦੇਣ ਵਿਅਕਤੀ ਨੂੰ ਕਾਦੀਆਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਕਾਦੀਆਂ ਦੇ ਐਸ ਐਚ ਉ ਬਲਜਿੰਦਰ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਥਿਤ ਦੋਸ਼ੀ ਰਸੀਦ ਅਹਿਮਦ ਸੁਲੇਜਾ ਪੁੱਤਰ ਜੰਮੀ ਸੁਲੇਜਾ ਵਾਸੀ ਨੰਗਲ ਬਾਗ਼ਬਾਨਾਂ ਨੂੰ ਸਥਾਨਕ ਬਸ ਸਟੈਂਡ ਤੋਂ ਕਾਬੂ ਕੀਤਾ ਗਿਆ ਹੈ। ਕਥਿਤ ਦੋਸ਼ੀ ਵੱਲੋਂ ਫਜ਼ਲੁਰ ਰਹਿਮਾਨ ਭੱਟੀ ਨੂੰ ਬੰਬ ਨਾਲ ਉਡਾਉਣ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਸੀ। ਰਸੀਦ ਸੁਲੇਜਾ ਕਾਦੀਆਂ ਤੋਂ ਕਿਸੇ ਦੂਸੇ ਰਾਜ 'ਚ ਦੌੜਨ ਦੀ ਫ਼ਿਰਾਕ 'ਚ ਸੀ। ਅੱਜ ਦੁਪਹਿਰ ਨੂੰ ਕਥਿਤ ਦੋਸ਼ੀ ਨੂੰ ਅਦਾਲਤ ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਗਿਆ ਹੈ।
Total Responses : 936