ਮਨਿੰਦਰਜੀਤ ਸਿੱਧੂ
- ਸਮਾਜ ਦੇ ਸਾਰੇ ਵਰਗਾਂ ਨੂੰ ਕੱਲ ਦੇ ਬੰਦ ਨੂੰ ਸਫਲ ਬਣਾਉਣ ਲਈ ਕੀਤੀ ਅਪੀਲ
ਜੈਤੋ, 24 ਸਤੰਬਰ 2020 - ਆਮ ਆਦਮੀ ਪਾਰਟੀ ਵੱਲੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਖੇਤੀ ਆਰਡੀਨੈਂਸਾਂ ਖਿਲਾਫ ਜੈਤੋ ਬੱਸ ਸਟੈਂਡ ਕੋਲ ਹੱਥਾਂ ਵਿੱਚ ਤਖਤੀਆਂ ਫੜ੍ਹ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ। ਪ੍ਰਦਰਸ਼ਨ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਮਾਸਟਰ ਬਲਦੇਵ ਸਿੰਘ ਨੇ ਕਿਹਾ ਕਿ ਮੌਦੀ ਸਰਕਾਰ ਦੁਆਰਾ ਲਿਆਂਦੇ ਗਏ ਕਾਨੂੰਨਾਂ ਨਾਲ ਸਿਰਫ ਦੇਸ਼ ਦਾ ਕਿਸਾਨ ਹੀ ਨਹੀਂ ਪ੍ਰਭਾਵਿਤ ਹੋਏਗਾ ਸਗੋਂ ਸਮਾਜ ਦੇ ਸਾਰੇ ਵਰਗਾਂ ਦੀ ਜਿੰਦਗੀ ਅਤੇ ਰੋਟੀ ਰੋਜੀ ਪ੍ਰਭਾਵਿਤ ਹੋਏਗੀ। ਕੇਂਦਰ ਸਰਕਾਰ ਦੇ ਇਹਨਾਂ ਕਾਨੂੰਨਾਂ ਨਾਲ ਕਿਸਾਨ ਅਤੇ ਆੜ੍ਹਤੀਆਂ ਦੇ ਨਹੁੰ ਮਾਸ ਦੇ ਰਿਸ਼ਤੇ ਨੂੰ ਸੱੱਟ ਵੱਜੇਗੀ। ਆੜ੍ਹਤੀਆਂ ਦੇ ਕਾਰੋਬਾਰ ਬੰਦ ਹੋ ਜਾਣਗੇ। ਮੰਡੀ ਬੋਰਡ ਦੇ ਖਤਮ ਹੋਣ ਨਾਲ ਜਿੱਥੇ ਹਜ਼ਾਰਾਂ ਨੌਕਰੀਆਂ ਖਤਮ ਹੋਣਗੀਆਂ ਉੱਥੇ ਸਰਕਾਰ ਨੂੰ ਟੈਕਸ ਦੇ ਰੂਪ ਵਿੱਚ ਹੋਣ ਵਾਲੀ ਆਮਦਨ ਖਤਮ ਹੋ ਜਾਵੇਗੀ ਜਿਸਦੀ ਵਰਤੋਂ ਪੇਂਡੂ ਸੜਕਾਂ ਦੇ ਵਿਕਾਸ ਉੱਪਰ ਖਰਚੀ ਜਾਂਦੀ ਸੀ। ਮੰਡੀਆਂ ਵਿੱਚੋਂ ਰੋਜੀ ਰੋਟੀ ਹਾਸਲ ਕਰਨ ਵਾਲੇ ਲੱਖਾਂ ਮਜਦੂਰਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਢਿੱਡਾਂ ਉੱਪਰ ਵੀ ਲੱਤ ਵੱਜੇਗੀ। ਕਿਸਾਨਾਂ ਦੀ ਆਮਦਨ ਘਟੇਗੀ ਤਾਂ ਇਸ ਨਾਲ ਉਹਨਾਂ ਵਪਾਰੀਆਂ ਅਤੇ ਦੁਕਾਨਦਾਰਾਂ ਦੇ ਕਾਰੋਬਾਰ ਵੀ ਪ੍ਰਭਾਵਿਤ ਹੋਣਗੇ ਜਿਨ੍ਹਾਂ ਦਾ ਇਹ ਕਿਸਾਨ ਗ੍ਰਾਹਕ ਹੈ। ਸੋ ਮੋਦੀ ਸਰਕਾਰ ਦੁਆਰ ਲਿਆਂਦੇ ਜਾ ਰਹੇ ਇਹਨਾਂ ਕਾਨੂੰਨਾਂ ਦੀ ਤਪਸ ਸਮਾਜ ਦੇ ਹਰ ਵਰਗ ਨੂੰ ਝੁਲਸੇਗੀ। ਉਹਨਾਂ ਸਮਾਜ ਦੇ ਸਾਰੇ ਵਰਗਾਂ ਨੂੰ ਕੱਲ੍ਹ ਨੂੰ ਹੋਣ ਵਾਲੇ ਬੰਦ ਦੇ ਸਮਰਥਨ ਵਿੱਚ ਆਪਣੇ ਕਾਰੋਬਾਰ ਅਤੇ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਅਤੇ ਵੱਖ-ਵੱਖ ਜਗ੍ਹਾ ‘ਤੇ ਹੋ ਰਹੇ ਪ੍ਰਦਰਸ਼ਨਾਂ ਵਿੱਚ ਸਮੂਲੀਅਤ ਕਰਨ ਲਈ ਵੀ ਕਿਹਾ। ਇਸ ਮੌਕੇ ਉਹਨਾਂ ਨਾਲ ਅਮੋਲਕ ਸਿੰਘ, ਧਰਮਜੀਤ ਸਿੰਘ, ਹਰਮਨ ਬਰਾੜ ਅਜਿੱਤਗਿੱਲ ਆਚਾਰੀਆ ਸੁਸ਼ੀਲ ਕੁਮਾਰ ਸ਼ਰਮਾ ਲਛਮਣ ਬਿਸ਼ਨੰਦੀ, ਬਲਰਾਜ ਬਿਸ਼ਨੰਦੀ, ਲਖਵਿੰਦਰ ਰੋੜੀਕਪੂਰਾ, ਗੁਰਭੇਜ ਸਿੰਘ ਰੋਮਾਣਾ, ਲਛਮਣ ਭਹਤੂਆਣਾ, ਲਛਮਣ ਬਾਬਾ, ਜਸਪਾਲ ਗੋਰਾ ਕਰੀਰਵਾਲੀ, ਜਸਵੰਤ ਸਿੰਘ, ਗੁਰਭੇਜ ਸਿੰਘ ਰੋਮਾਣਾ ਅਜੀਤ ਸਿੰਘ, ਚਮਕੌਰ ਮੱਲਾ, ਰਵਿੰਦਰ ਮੱਲਾ, ਇਕਬਾਲ ਡੋਡ, ਗੋਬਿੰਦਰ ਸਿੰਘ ਵਾਲੀਆ, ਦਵਿੰਦਰ ਸਿੰਘ ਖਾਲਸਾ, ਮੱਖਣ ਸਿੰਘ ਜੱਸੜ ਸਰਾਵਾਂ, ਬਲਦੇਵ ਸਿੰਘ ਜਿਉਣ ਵਾਲਾ, ਹਰਜਿੰਦਰ ਸਿੰਘ ਢਿੱਲਵਾਂ, ਸੁਖਜੀਤ ਸਿੰਘ ਫੌਜੀ ਢਿਲਵਾਂ, ਕੁਲਦੀਪ ਸਿੰਘ ਚੰਦਭਾਨ, ਮੁਨੀਸ਼ ਡੋਡ, ਨਿਰਮਲ ਸਿੰਘ ਡੇਲਿਆਂਵਾਲੀ, ਹਰਜੀਤ ਸਿੰਘ ਮੋਹਲੀ ਸੇਵੇਵਾਲਾ, ਖੁਸ਼ਕਰਨ ਸਿੰਘ ਰਣ ਸਿੰਘ ਵਾਲਾ, ਸੁੱਖਾ ਕਰੀਰਵਾਲੀ ਆਦਿ ਹਾਜਰ ਸਨ।