ਚੰਡੀਗੜ੍ਹ,24 ਸਤੰਬਰ 2020-25 ਸਤੰਬਰ ਨੂੰ ਪੂਰਾ ਪੰਜਾਬ ਬੰਦ ਰਹੇਗਾ। ਪੰਜਾਬ 'ਚ ਕਿਸਾਨ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਨੇ ਜਿਸ ਕਾਰਨ ਕਿਸਾਨ ਯੂਨੀਅਨਾਂ ਵੱਲੋਂ ਸ਼ੁੱਕਰਵਾਰ ਨੂੰ ਮੁਕੰਮਲ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ। ਪੰਜਾਬ 'ਚ ਸਾਰੇ ਅਦਾਰੇ ਤੇ ਬਾਜ਼ਾਰ ਬੰਦ ਰਹਿਣਗੇ। ਸੜਕਾਂ ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੇਗੀ। ਕਿਸਾਨਾਂ ਦੇ ਇਸ ਸੱਦੇ ਦਾ ਸਮੱਰਥਨ ਪੰਜਾਬ ਸਰਕਾਰ ਵੱਲੋਂ ਵੀ ਕੀਤਾ ਜਾ ਰਿਹਾ ਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਵੀ ਕਿਸਾਨਾਂ ਦੇ ਨਾਲ ਖੜੀਆਂ ਨੇ।
ਐਸ ਜੀ ਪੀ ਸੀ ਨੇ ਵੀ ਕਿਸਾਨਾਂ ਨੂੰ ਸਮੱਰਥਨ ਦੇਣ ਦਾ ਐਲਾਨ ਕੀਤਾ ਹੋਇਆ। ਕਿਸਾਨਾਂ ਨੇ ਰੇਲ ਆਵਾਜਾਈ ਤਾਂ ਪਹਿਲਾਂ ਤੋਂ ਹੀ ਰੋਕ ਰੱਖੀ ਹੈ ਤੇ ਹੁਣ ਸੜਕਾਂ ਤੇ ਵੀ ਕੋਈ ਵਾਹਨ ਦਿਖਾਈ ਨਹੀਂ ਦੇਵੇਗਾ। ਆਵਾਜਾਈ ਬੰਦ ਹੋਣ ਕਾਰਨ ਦੁੱਧ ਦੀ ਸਪਲਾਈ ਹੋਣ ਦੀ ਵੀ ਉਮੀਦ ਨਹੀਂ ਹੈ। ਲੋਕਾਂ ਨੂੰ ਵੀ ਸਫਰ ਨਾ ਕਰਨ ਦੀ ਹਿਦਾਇਤ ਦਿੱਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੱਲ੍ਹ ਦੇ ਬੰਦ ਦੌਰਾਨ ਕਾਨੂੰਨ ਵਿਵਸਥਾ ਨੂੰ ਸਖਤੀ ਨਾਲ ਕਾਇਮ ਰੱਖਣ। ਕੋਵਿਡ ਸੇਫਟੀ ਪ੍ਰੋਟੋਕੋਲ ਦੀ ਪਾਲਣਾ ਕਰਨ ਨੂੰ ਵੀ ਮੁੱਖ ਮੰਤਰੀ ਵੱਲੋਂ ਕਿਹਾ ਗਿਆ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਧਾਰਾ 144 ਦੀ ਉਲੰਘਣਾ ਕਰਨ ਤੇ ਐਫ ਆਈ ਆਰ
ਦਰਜ ਨਹੀਂ ਕੀਤੀ ਜਾਵੇਗਾ।