ਅਸ਼ੋਕ ਵਰਮਾ
ਮਾਨਸਾ, 30 ਸਤੰਬਰ 2020 - ਮਾਨਸਾ ਪੁਲਿਸ ਨੇ ਬੁਢਲਾਡਾ ਵਿਖੇ 71ਵਾਂ ਵਣ ਮਹਾਂਉਤਸਵ ਮਨਾਇਆ ਅਤੇ 2 ਹਜ਼ਾਰ ਪੌਦੇ ਲਾਉਣ ਦਾ ਫੈਸਲਾ ਕੀਤਾ ਹੈ। ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਦੀ ਅਗਵਾਈ ਹੇਠ ਕਰਵਾਏ ਇਸ ਪ੍ਰੋਗਰਾਮ ਦੌਰਾਨ ਐਸ.ਡੀ.ਐਮ. ਬੁਢਲਾਡਾ ਸਾਗਰ ਸੇਤੀਆ, ਡੀ.ਐਸ.ਪੀ. ਬੁਢਲਾਡਾ ਬਲਜਿੰਦਰ ਸਿੰਘ ਅਤੇ ਗੁਰਜੀਤ ਸਿੰਘ ਰਾਏ ਵਣ ਰੇਜ ਅਫਸਰ ਮਾਨਸਾ ਅਤੇ ਹੋੋਰ ਵਾਤਾਵਰਨ ਪ੍ਰੇਮੀ ਹਾਜ਼ਰ ਸਨ। ਇਸ ਮਹਾਂ ਉਤਸਵ ਮੌੌਕੇੇ ਵੱਖ ਵੱਖ ਤਰ੍ਹਾਂ ਦੇ ਫਲਦਾਰ, ਫੁੱਲਦਾਰ ਅਤੇ ਛਾਂਦਾਰ ਬੂਟੇ ਲਗਾ ਕੇ ਵਾਤਾਵਰਨ ਨੂੰ ਸੁੱਧ ਅਤੇ ਸਾਫ-ਸੁਥਰਾ ਬਨਾਉਣ ਦੀ ਸ਼ੁਰੂਆਤ ਕੀਤੀ ਗਈ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਪੁਲਿਸ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਕੋਵਿਡ-19 ਮਹਾਂਮਾਰੀ ਤੋੋਂ ਬਚਾਅ ਲਈ ਜਿੱਥੇ ਸਖਤ ਡਿਊਟੀਆਂ ਨਿਭਾ ਰਹੀ ਹੈ, ਉਥੇ ਹੀ ਵਾਤਾਵਰਨ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਥਾਣਿਆਂ, ਚੌੌਕੀਆਂ, ਪੁਲਿਸ ਲਾਈਨ ਮਾਨਸਾ ਅਤੇ ਦਫਤਰਾਂ ਵਿਖੇ ਖਾਲੀ ਥਾਵਾਂ ਵਿੱਚ ਵੱਧ ਤੋੋਂ ਵੱਧ ਬੂਟੇ ਲਗਾਏ ਜਾਣ ਦੀ ਸ਼ੁਰੂ ਕੀਤੀ। ਮੁਹਿੰਮ ਤਹਿਤ 2000 ਤੋੋਂ ਵੱਧ ਛਾਂਦਾਰ ਅਤੇ ਫਲਦਾਰ ਬੂਟੇ ਲਗਵਾਏ ਜਾ ਚੁੱਕੇ ਹਨ। ਜਿਹਨਾਂ ਦੀ ਸਾਂਭ-ਸੰਭਾਲ ਦੀ ਜਿੰਮੇਵਾਰੀ ਉਸੇ ਥਾਣੇ ਤੇ ਚੌੌਕੀ ਆਦਿ ਵਿੱਚ ਤਾਇਨਾਤ ਹਰੇਕ ਕਰਮਚਾਰੀ ਨੂੰ ਸੌੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ 2000 ਤੋੋਂ ਵੱਧ ਪੌਦੇ ਹੋੋਰ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਤਹਿਤ ਖਾਲੀ ਥਾਵਾਂ ਦੀ ਨਿਸ਼ਾਨਦੇਹੀ ਕਰਕੇ ਖੱਡੇ ਪਟਵਾਏ ਜਾ ਰਹੇ ਹਨ ਅਤੇ ਜਲਦੀ ਹੀ ਪੌੌਦੇ ਲਗਵਾ ਦਿੱਤੇ ਜਾਣਗੇ।
ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਇਸ ਮੁਹਿੰਮ ਨਾਲ ਜ਼ਿਲ੍ਹੇ ਅੰਦਰ ਪੈਂਦੇ ਸਾਰੇ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ, ਕਲੱਬਾਂ ਦੇ ਮੈਬਰਾਂ, ਵਾਤਾਵਰਨ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਵੀ ਪ੍ਰੇਰਿਤ ਕਰਕੇ ਇਸ ਮੁਹਿੰਮ ਨਾਲ ਜੋੋੜਿਆ ਜਾਵੇਗਾ ਅਤੇ ਜ਼ਿਲ੍ਹੇ ਵਿਚ ਖਾਲੀ ਪਈਆਂ ਥਾਵਾਂ ਤੇ ਬੂਟੇ ਲਗਵਾ ਕੇ ਉਹਨਾਂ ਦੀ ਸਾਂਭ-ਸੰਭਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਇਸ ਮੁਹਿੰਮ ਨਾਲ ਜੁੜ ਕੇ ਘੱਟੋਂ ਘੱਟ ਇੱਕ ਪੌੌਦਾ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਪਣੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾ ਕੇ ਵਾਤਾਵਰਣ ਨੂੰ ਸ਼ੁੱਧ ਤੇ ਸਾਫ-ਸੁਥਰਾ ਬਣਾ ਸਕੀਏ।