ਅਸ਼ੋਕ ਵਰਮਾ
ਬਠਿੰਡਾ, 17 ਅਕਤੂਬਰ 2020 - ਪਿੰਡ ਰਾਏ ਖਾਨਾ ਵਿੱਚ ਪੰਜਾਬ ਸਰਕਾਰ ਦੀ ਅੱਜ ਸ਼ੁਰੂ ਹੋਈ ਦੂਜੇ ਪੜਾਅ ਦੀ ‘ਸਮਾਰਟ ਵਿਲੇਜ਼ ਸਕੀਮ’ ਅਧੀਨ ਲਾਇਬਰੇਰੀ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਹਲਕਾ ਮੌੜ ਤੋਂ ਕਾਂਗਰਸ ਦੇ ਮੁੱਖ ਸੇਵਾਦਾਰ ਮੰਗਤ ਰਾਏ ਬਾਂਸਲ ਨੇ ਨੀਂਹ ਪੱਥਰ ਤੋਂ ਪਰਦਾ ਉਠਾਉਣ ਦੀ ਰਸਮ ਨਿਭਾਈ ।ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਵੀਡੀਓ ਕਾਨਫਰੰਸ ਰਾਹੀਂ ਸਕੀਮ ਦੀ ਸ਼ੁਰੂਆਤ ਕੀਤੀ ਗਈ। ਸ੍ਰੀ ਬਾਂਸਲ ਨੇ ਇਸ ਮੌਕੇ ਆਖਿਆ ਕਿ ਕਰੋਨਾ ਮਹਾਂਮਾਰੀ ਦੇ ਭਿਆਨਕ ਦੌਰ ’ਚ ਸਫ਼ਲਤਾ ਪੂਰਵਕ ਲੰਘ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਬਪੱਖੀ ਵਿਕਾਸ ਦੀ ਗਤੀ ਨੂੰ ਤੇਜ ਕੀਤਾ ਗਿਆ। ਇਸੇ ਮੁਹਿੰਮ ਅਧੀਨ ਪਿੰਡਾਂ ਨੂੰ ਸ਼ਹਿਰੀ ਤਰਜ਼ ’ਤੇ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ । ਉਨਾਂ ਆਖਿਆ ਕਿ ਕੈਪਟਨ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦਿਆਂ ਵੱਖ-ਵੱਖ ਵਿਭਾਗਾਂ ਵਿਚ ਨੌਕਰੀਆਂ ਲਈ ਅਗਲੇ ਮਹੀਨੇ ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਪਿੰਡ ਦੇ ਸਰਪੰਚ ਮਲਕੀਤ ਖ਼ਾਨ ਨੇ ਦੱਸਿਆ ਕਿ ਲਾਇਬਰੇਰੀ ਅਤੇ ਪਾਰਕ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ । ਲਾਇਬਰੇਰੀ ਵਿੱਚ ਵਧੀਆਂ ਕਿਸਮ ਦਾ ਫਰਨੀਚਰ , ਏ ਸੀ , ਲਾਇਟਾਂ ਦਾ ਪ੍ਰਬੰਧ ਹੋਵੇਗਾ ,ਪਿੰਡ ਵਾਸੀਆ ਨੂੰ ਵੱਖ ਵੱਖ ਭਾਸਾਵਾਂ ਦੇ ਅਖਬਾਰ ਪੜਨ ਨੂੰ ਮਿਲਣ ਤੋ ਇਲਾਵਾ ਧਾਰਮਿਕ , ਇਤਿਹਾਸਕ , ਸਭਿਆਚਾਰ ਤੇ ਹੋਰਨਾਂ ਵਿਸਿਆ ਦੀਆਂ ਕਿਤਾਬਾਂ ਪੜਨ ਲਈ ਮੋਜੂਦ ਹੋਣਗੀਆਂ । ਇਸ ਮੌਕੇ ਮਾਰਕੀਟ ਕਮੇਟੀ ਮੌੜ ਦੇ ਚੇਅਰਮੈਨ ਬੋਘਾ ਸਿੰਘ ਮੌੜ, ਬੀ ਡੀ ਪੀ ਓ ਗੁਰਤੇਗ ਸਿੰਘ, ਪਿ੍ਰੰਸੀਪਲ ਅਮਨਦੀਪ ਸਿੰਘ , ਪੰਚ ਧਰਮ ਸਿੰਘ, ਸੁਖਜੀਤ ਸਿੰਘ, ਗੁਰਜੀਤ ਸਿੰਘ, ਪਰਮਜੀਤ ਭੁੱਲਰ ਸਕੱਤਰ, ਏ ਪੀ ੳ ਸੁਖਵੀਰ ਸਿੰਘ , ਨਸੀਬ ਕੌਰ ਤੋਂ ਇਲਾਵਾ ਪੰਚਾਇਤ ਸਮਿਤੀ ਦੀ ਚੇਅਰਪਰਸਨ ਸ਼ਰਨਪ੍ਰੀਤ ਕੌਰ, ਜੀ ਓ ਜੀ ਹਰਮੇਲ ਸਿੰਘ ਤੇ ਅਮਰੀਕ ਸਿੰਘ, ਜੇ ਈ ਸੁਖਵੀਰ ਸਿੰਘ ਹਾਜ਼ਰ ਸਨ।