← ਪਿਛੇ ਪਰਤੋ
ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਕਰਕੇ ਮ੍ਰਿਤਕ ਪੱਤਰਕਾਰ ਦੇ ਦੁਖੀ ਪਰਿਵਾਰ ਨੂੰ 10 ਲੱਖ ਰੁਪਏ ਦਾ ਚੈੱਕ ਭੇਟ ਭਵਿੱਖ 'ਚ ਪਰਿਵਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਜਲੰਧਰ 26 ਅਕਤੂਬਰ 2020 : ਡਿਪਟੀ ਕਮਿਸ਼ਨਰ ਜਲੰਧਰ ਘਣ ਸ਼ਿਆਮ ਥੋਰੀ ਵੱਲੋਂ ਅੱਜ ਨਾਨਕ ਪਿੰਡੀ ਦੇ ਪੱਤਰਕਾਰ ਰਾਜ ਕੁਮਾਰ ਜਿਨ੍ਹਾਂ ਦੀ ਕੋਵਿਡ-19 ਕਰਕੇ 12 ਸਤੰਬਰ ਨੂੰ ਮੌਤ ਹੋ ਗਈ ਸੀ ਦੇ ਦੁਖੀ ਪਰਿਵਾਰ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਵਜੋਂ ਰਾਜ ਕੁਮਾਰ ਦੇ ਪਿੰਡ ਨਾਨਕ ਪਿੰਡੀ ਵਿਖੇ ਘਰ ਪਹੁੰਚ ਉੱਨ੍ਹਾਂ ਦੀ ਪਤਨੀ ਜਸਵੀਰ ਕੌਰ ਨੂੰ ਚੈੱਕ ਸੌਂਪਿਆ ਗਿਆ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰਾਜ ਕਪੂਰ ਆਪਣੇ ਕਿੱਤੇ ਪ੍ਰਤੀ ਪੂਰੀ ਤਰ ਸਮਰਪਿਤ ਸਨ। ਉਹਨਾਂ ਕਿਹਾ ਕਿ ਕਪੂਰ ਬਹੁਤ ਵਧੀਆ ਪੱਤਰਕਾਰ ਸਨ ਜਿੰਨਾ ਨੇ ਮਹਾਂਮਾਰੀ ਦੌਰਾਨ ਨਿਡਰ ਹੋ ਕੇ ਆਪਣੀਆਂ ਸੇਵਾਵਾਂ ਨਿਭਾਈਆਂ। ਉਹਨਾਂ ਵਲੋਂ ਦੁੱਖੀ ਪਰਿਵਾਰ ਨੂੰ ਭਵਿੱਖ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦੁਆਇਆ ਗਿਆ। ਜ਼ਿਕਰਯੋਗ ਹੈ ਕਿ ਰਾਜ ਕਪੂਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਪੀਲਾ ਪ੍ਰੈਸ ਸ਼ਨਾਖਤੀ ਕਾਰਡ ਧਾਰਕ ਪੱਤਰਕਾਰ ਸਨ ਅਤੇ ਰੋਜ਼ਾਨਾ ਪੰਜਾਬੀ ਅਖ਼ਬਾਰ ਨਾਲ ਸਬੰਧਿਤ ਸਨ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਵਿਡ-19 ਕਾਰਨ ਮੌਤ ਹੋਣ 'ਤੇ ਐਕਰੀਡੇਟਿਡ ਅਤੇ ਪੀਲਾ ਪ੍ਰੈਸ ਸਨਾਖਤੀ ਕਾਰਡ ਧਾਰਕ ਪੱਤਰਕਾਰਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ।
Total Responses : 188