ਨਿਊਜ਼ੀਲੈਂਡ: ਰੇਡੀਓ ਸਪਾਈਸ: 15 ਸਾਲ-ਆਵਾਜ਼ ਦੇ ਨਾਲ: ਪੰਜਾਬੀ ਮਾਂ ਬੋਲੀ ਅਤੇ ਸਭਿਆਚਾਰ ਦੀਆਂ ਤਰੰਗਾ ਬਿਖੇਰਦਿਆਂ 16ਵੇਂ ਸਾਲ ਵਿਚ ਦਾਖਲਾ
- 15ਵੀਂ ਸਾਲਗਿਰਾ ਮੌਕੇ ਰੇਡੀਓ ਸਪਾਈਸ ਦੇ ਵਿਹੜੇ ਸ਼ੁੱਭ ਕਾਮਨਾਵਾਂ ਦੀਆਂ ਲੱਗੀਆਂ ਨੌਕਰੀਆ, - ਮਾਤਾਵਾਂ ਹੱਥੋਂ ਕਟਵਾਇਆ ਕੇਕ
ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ, 05 ਮਈ 2024:- ਨਿਊਜ਼ੀਲੈਂਡ ਦੇ ਵਿਚ ਪਹਿਲੇ 24 ਘੰਟੇ ਚੱਲਣ ਵਾਲੇ ਪੰਜਾਬੀ ਰੇਡੀਓ ‘ਰੇਡੀਓ ਸਪਾਈਸ’ ਦੀ ਸ਼ੁਰੂਆਤ ਇਥੇ ਦੇ ਜੰਮਪਲ ਨਵਤੇਜ ਸਿੰਘ ਰੰਧਾਵਾ, ਪਰਮਿੰਦਰ ਸਿੰਘ ਪਾਪਾਟੋਏਟੋਏ, ਹਰਪ੍ਰੀਤ ਸਿੰਘ ਹੈਪੀ ਅਤੇ ਗੁਰਸਿਮਰਨ ਸਿੰਘ ਮਿੰਟੂ ਦੇ ਸਾਂਝੇ ਉਦਮ ਸਦਕਾ 5 ਮਈ 2009 ਨੂੰ ਹੋਈ ਸੀ। ਅੱਜ ਇਨ੍ਹਾਂ ਪੰਜਾਬੀ ਰੇਡੀਓ ਤਰੰਗਾ ਨੂੰ ਨਿਊਜ਼ੀਲੈਂਡ ਦੀ ਫਿਜ਼ਾ ਵਿਚ ਰੁਮਕਦਿਆਂ 78 ਲੱਖ 89 ਹਜ਼ਾਰ 760 ਮਿੰਟ ਹੋ ਗਏ ਹਨ। ਅੱਜ ਰੇਡੀਓ ਸਪਾਈਸ ਦੇ ਵਿਹੜੇ ਕਮਿਊਨਿਟੀ ਪ੍ਰਤੀਨਿਧਾਂ, ਸਪਾਂਸਰਜ਼, ਪੇਸ਼ਕਾਰਾਂ ਅਤੇ ਕਮਿਊਨਿਟੀ ਦਾ ਨਾਂਅ ਚਮਕਾਉਣ ਵਾਲੀਆਂ ਸਭਿਆਚਾਰਕ ਟੀਮਾਂ ਦਰਮਿਆਨ ਜਿੱਥੇ 15ਵੀਂ ਸਾਲਗਿਰਾ ਦਾ ਕੇਕ ਮਾਤਾਵਾਂ ਦੇ ਹੱਥਾਂ ਨਾਲ ਕਟਵਾਇਆ ਗਿਆ ਉਥੇ ਮਾਣਯੋਗ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਉਪਰੋਕਤ ਰੇਡੀਓ ਪੇਸ਼ਕਾਰਾਂ ਤੋਂ ਇਲਾਵਾ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਟੀਮ ਤੋਂ ਸ. ਤਾਰਾ ਸਿੰਘ ਬੈਂਸ, ਇੰਡੋ ਸਪਾਈਸ ਵਰਲਡ ਤੋਂ ਸ. ਤੀਰਥ ਸਿੰਘ ਅਟਵਾਲ, ਸ. ਅਜੀਤ ਸਿੰਘ ਰੰਧਾਵਾ, ਸ੍ਰੀ ਜੀਤ ਸੱਚਦੇਵਾ, ਸਾਂਸਦ ਡਾ. ਪਰਮਜੀਤ ਕੌਰ ਪਰਮਾਰ, ਰੇਡੀਓ ਪੇਸ਼ਕਾਰਾ ਮੈਡਮ ਸੁਰਿੰਦਰ ਗਰਚਾ, ਮੈਡਮ ਇੰਦੂ ਬਾਜਵਾ, ਏਥਨਿਕ ਪੁਲਿਸ ਮਹਿਕਮੇ ਤੋਂ ਮੈਡਮ ਜੈਸਿਕਾ ਫੌਂਗ, ਪੁਲਿਸ ਅਫ਼ਸਰ ਸ. ਗੁਲਾਬ ਸਿੰਘ, ਸ. ਹਰਜਿੰਦਰ ਸਿੰਘ ਬਸਿਆਲਾ, ਸ. ਸ਼ਰਨਜੀਤ ਸਿੰਘ ਡੇਲੀ ਖਬਰ, ਗਾਇਕ ਬੰਸੀ ਬਰਨਾਲਾ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣਾਂ ਨੇ ਵਧਾਈ ਦਿੱਤੀ।
ਆਸਟਰੇਲੀਆ ਤੋਂ ਗਿੱਧੇ ਭੰਗੜੇ ਦੇ ਮੁਕਾਬਲੇ ਜਿੱਤ ਕੇ ਆਈਆਂ ਟੀਮਾਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਸ. ਤੀਰਥ ਸਿੰਘ ਅਟਵਾਲ ਨੇ ਘੜੀਆਂ ਦੀਆਂ ਸੌਗਾਤਾਂ ਵੰਡੀਆ। ਗਾਇਕ ਬੰਸੀ ਬਰਨਾਲਾ ਅਤੇ ਸ. ਤੀਰਥ ਸਿੰਘ ਅਟਵਾਲ ਨੂੰ ਰੇਡੀਓ ਸਪਾਈਸ ਵੱਲੋਂ ਯਾਦਗਾਰੀ ਚਿੰਨ੍ਹਾਂ ਦੇ ਕੇ ਸਨਮਾਨਿਤ ਕੀਤਾ ਗਿਆ। ਹੇਸਟਿੰਗਜ਼ ਤੋਂ ਸ੍ਰੀ ਮਨਜੀਤ ਸੰਧੂ ਤੇ ਸ. ਸੁਖਦੀਪ ਸਿੰਘ, ਬਾਰਫੂਟ ਪਾਪਾਟੋਏਟੋਏ ਤੋਂ ਸੇਲਜ਼ ਮੈਨੇਜਰ ਸ. ਗੁਰਬੀਰ ਸਿੰਘ ਸੋਢੀ, ਸ. ਰਘਬੀਰ ਸਿੰਘ ਜੇ.ਪੀ, ਰਿੱਚੀਜ਼ ਬੱਸ ਸਰਵਿਸ ਤੋਂ ਕੈਮ ਸਿੰਘ, ਸ. ਦਲਬੀਰ ਸਿੰਘ ਲਸਾੜਾ, ਹਰਵਿੰਦਰ ਸਿੰਘ ਡੈਨੀ, ਜੇ.ਪੀ. ਸਹੋਤਾ, ਪ੍ਰੋ. ਮਨਜੀਤ ਸਿੰਘ, ਰੇਡੀਓ ਪੇਸ਼ਕਾਰਾ ਹਰਜੀਤ ਕੌਰ, ਭੰਗੜਾ ਕੋਚ ਗੁਰਪ੍ਰੀਤ ਸੈਣੀ, ਸੰਨੀ ਕੌਸ਼ਿਲ, ਅਵਤਾਰ ਤਰਕਸ਼ੀਲ, ਜਗਦੀਪ ਸਿੰਘ ਮਠਾੜੂ, ਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ, ਸ. ਗੁਰਜਿੰਦਰ ਸਿੰਘ ਘੁੰਮਣ, ਸ. ਵਰਿੰਦਰ ਸਿੰਘ ਬਰੇਲੀ ਵਿਸ਼ੇਸ਼ ਤੌਰ ਉਤੇ ਪਹੁੰਚੇ। ਹਲਵਾਈ ਸਵੀਟ ਸ਼ਾਪ ਤੋਂ ਰਮਨ ਸੈਣੀ ਹੋਰਾਂ ਨੇ ਜਲੇਬੀਆਂ, ਅਤੇ ਭਟੂਰਿਆਂ ਦਾ ਲੰਗਰ ਖੂਬ ਵਰਤਾਇਆ। ਬਹੁਤ ਸਾਰੇ ਮਹਿਮਾਨ ਵੀ ਗਿਫਟ ਲੈ ਕੇ ਪਹੁੰਚੇ। ਇਸ ਤਰ੍ਹਾਂ ਅੱਜ ਦਾ ਇਹ ਸਮਾਗਮ ਰੇਡੀਓ ਸਪਾਈਸ ਟੀਮ ਨੂੰ 16ਵੇਂ ਸਾਲ ਦੇ ਅਗਲੇਰੇ ਸਫ਼ਰ ਵੱਲ ਤੋਰਦਿਆਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਭਿਆਚਾਰ ਦੀਆਂ ਤਰੰਗਾ ਬਿਖੇਰਨ ਵਾਸਤੇ ਸ਼ੁੱਭ ਕਾਮਨਾਵਾਂ ਦੇ ਗਿਆ।