ਟਰੰਪ ਨੇ ਦੀਵਾਲੀ 'ਤੇ ਟਵੀਟ ਕਰ ਛੇੜਿਆ ਨਵਾਂ ਵਿਵਾਦ
ਵਾਸ਼ਿੰਗਟਨ, 14 ਨਵੰਬਰ 2018 - ਵਾਈਟ ਹਾਊਸ ਦੇ ਦੀਵਾਲੀ ਪ੍ਰੋਗਰਾਮ 'ਚ ਅਮਰੀਕੀ ਰਾਸ਼ਟਰਪਤੀ ਟਰੰਪ ਵੀ ਮੁੱਖ ਮਹਿਮਾਨ ਵਜੋਂ ਪੁੱਜੇ। ਟਰੰਪ ਨੇ ਇਸ ਸਮਾਗਮ ਦੀਆਂ ਤਸਵੀਰਾਂ ਟਵਿੱਟਰ 'ਤੇ ਪਾਉਂਦਿਆਂ ਲਿਖਿਆ ਕਿ ''ਅਸੀਂ ਇਥੇ ਦੀਵਾਲੀ ਮਨਾਉਣ ਲਈ ਇਕੱਠਾ ਹੋਏ ਹਾਂ। ਪੂਰੇ ਅਮਰੀਕਾ ਅਤੇ ਦੁਨੀਆਭਰ 'ਚ ਬੋਧੀ, ਸਿੱਖ ਅਤੇ ਜੈਨ ਭਾਈਚਾਏ ਦੇ ਲੋਕ ਛੂੱਟੀ ਮਨਾ ਰਹੇ ਹਨ।''
ਜਿਸ 'ਤੇ ਇੱਕ ਨਵਾਂ ਹੀ ਵਿਵਾਦ ਛਿੜ ਗਿਆ। ਟਰੰਪ ਦੇ ਇਸ ਟਵੀਟ 'ਚ ਹਿੰਦੂ ਭਾਈਚਾਰੇ ਦਾ ਜ਼ਿਕਰ ਨਾ ਕਰਨ 'ਤੇ ਵਿਵਾਦ ਪੈਦਾ ਹੋ ਗਿਆ। ਵੱਖ-ਵੱਖ ਲੋਕਾਂ ਨੇ ਟਰੰਪ ਦੇ ਟਵੀਟ ਦੀ ਨਿੰਦਾ ਕਰਦਿਆਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਦੀਵਾਲੀ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਹੈ, ਪਰ ਇਹ ਵੀ ਠੀਕ ਹੈ ਕਿ ਜੈਨ, ਸਿੱਖ ਤੇ ਬੋਧੀ ਵੀ ਉਨ੍ਹਾਂ ਦੇ ਹੀ ਭਾਈ ਹਨ। ਟਰੰਪ ਦੇ ਇਸ ਟਵੀਟ ਖਿਲਾਫ ਟਵਿੱਟਰ 'ਤੇ ਜੰਗ ਛਿੜੀ ਹੋਈ ਹੈ।
ਟਰੰਪ ਵੱਲੋਂ ਕੀਤਾ ਟਵੀਟ ਦੇਖਣ ਲਈ ਹੇਠ ਦੇਖੋ :-
Donald J. Trump✔@realDonaldTrump
Today, we gathered for Diwali, a holiday observed by Buddhists, Sikhs, and Jains throughout the United States & around the world. Hundreds of millions of people have gathered with family & friends to light the Diya and to mark the beginning of a New Year. https://www.youtube.com/watch?v=Dh9zz67KYS4 …
ਲੋਕਾਂ ਵੱਲੋਂ ਟਰੰਪ ਦੇ ਟਵੀਟ 'ਤੇ ਦਿੱਤੀ ਪ੍ਰਤੀਕਿਰਿਆ ਜਾਣਨ ਲਈ ਹੇਠ ਦੇਖੋ :-
Save Sabarimala Raj@RKBB10
DIWALI IS BIGGEST FESTIVAL AMONG HINDUS...
But it is OK... Jains, Sikhs and Buddhist are anyway our brother hindus
Ashwin Mushran✔@ashwinmushran
Hindus for Trump must be thrilled with the special mention