ਅਮਰੀਕਾ 'ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ
ਮਿਸ਼ੀਗਨ,15 ਨਵੰਬਰ 2018 - ਅਮਰੀਕਾ 'ਚ ਪੜ੍ਹਾਈ ਕਰਨ ਗਏ ਮਾਛੀਵਾੜਾ ਸ਼ਹਿਰ ਦੇ 21 ਸਾਲਾ ਵਸਨੀਕ ਅਭੀ ਅਰੋੜਾ ਦੀ ਭੇਦਭਰੇ ਹਲਾਤਾਂ 'ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੌਜਵਾਨ ਕਰੀਬ ੫ ਸਾਲ ਪਹਿਲਾਂ ਮਿਸ਼ੀਗਨ ਯੂਨੀਵਰਸਿਟੀ ਅਮਰੀਕਾ 'ਚ ਕ੍ਰਾਈਮ ਆਫ ਜਸਟਿਸ ਦੀ ਪੜ੍ਹਾਈ ਕਰਨ ਗਿਆ ਸੀ।
ਮ੍ਰਿਤਕ ਨੌਜਵਾਨ ਦੇ ਮਾਪੇ ਵੀ ਅਮਰੀਕਾ 'ਚ ਹੀ ਰਹਿੰਦੇ ਹਨ ਤੇ ਖੁਦ ਉਹ ਵੱਖਰੇ ਸ਼ਹਿਰ 'ਚ ਪੀਜੀ 'ਚ ਰਹਿੰਦਾ ਸੀ। ਅਭੀ ਦੀ ਲਾਸ਼ ਯੂਨੀਵਰਸਿਟੀ ਦੇ ਨੇੜਿਉਂ ਕਾਰ 'ਚੋਂ ਮਿਲੀ। ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।