ਕੈਨੇਡਾ 'ਚ ਪੰਜਾਬੀ ਸਟੂਡੈਂਟ ਦੀ ਭੇਦਭਰੇ ਹਾਲਾਤਾਂ 'ਚ ਮੌਤ
ਚੰਡੀਗੜ੍ਹ, 7 ਦਸੰਬਰ 2018 - ਕੈਨੇਡਾ 'ਚ ਪਿਛਲੇ ਸਾਲ ਪੜ੍ਹਾਈ ਕਰਨ ਗਏ ਖਰੜ ਦੇ ਗੱਭਰੂ ਦੀ ਭੇਦਭਰੇ ਹਾਲਾਤਾਂ 'ਚ ਮੌਤ ਸੀ ਖਬਰ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪੜਾਣ ਸੁਖਪ੍ਰੀਤ ਸਿੰਘ (25) ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਪਿਛਲੇ ਸਾਲ ਦਸੰਬਰ ਵਿਚ ਕੈਨੇਡਾ ਦੇ ਵੈਨਕੂਵਰ ਸ਼ਹਿਰ 'ਚ ਪੜ੍ਹਾਈ ਕਰਨ ਗਿਆ ਸੀ।
ਸੁਖਪ੍ਰੀਤ ਦੀ ਪਿਛਲੇ ਸਾਲ ਮੰਣੀ ਹੋਈ ਸੀ ਤੇ ਉਹ ਕੈਨੇਡਾ 'ਚ ਇੱਕ ਸਾਲ ਦੇ ਕੋਰਸ ਲਈ ਗਿਆ ਸੀ। ਨੌਜਵਾਨ ਦੇ ਪਰਿਵਾਰਕ ਮੈਂਬਰ ਆਪਣੇ ਪੁੱਤ ਦੀ ਦੇਹ ਭਾਰਤ ਮੰਗਵਾਉਣ ਦੇ ਯਤਨ ਕਰ ਰਹੇ ਹਨ।