← Go Back
ਪਹਿਲੀ ਵਾਰ ਇਕ ਸਿੱਖ ਬਣਿਆ ਲਹਿੰਦੇ ਪੰਜਾਬ ਦੇ ਗਵਰਨਰ ਦਾ ਪੀ ਆਰ ਓ ਲਾਹੌਰ , 11 ਜਨਵਰੀ , 2019: ਪਾਕਿਸਤਾਨ ਅਤੇ ਲਾਹੌਰ ਰਾਜ ਭਵਨ ਦੇ ਇਤਿਹਾਸ ਵਿਚ ਪਹਿਲੀ ਵਾਰ ਇੱਕ ਦਸਤਾਰਧਾਰੀ ਸਿੱਖ ਨੂੰ ਰਾਜ ਭਵਨ ਵਿਚ ਗਵਰਨਰ ਦਾ ਲੋਕ ਸੰਪਰਕ ਅਫ਼ਸਰ ( ਪੀ ਆਰ ਓ ) ਲਾਇਆ ਗਿਆ ਹੈ . ਰਾਜ ਭਵਨ ਦੀ ਜਾਣਕਾਰੀ ਅਨੁਸਾਰ ਪਵਨ ਸਿੰਘ ਅਰੋੜਾ ਨੂੰ ਇਸ ਅਹੁਦੇ ਤੇ ਪਾਇਆ ਗਿਆ ਹੈ ਅਤੇ ਉਸਨੇ ਆਪਣਾ ਅਹੁਦਾ ਸੰਭਾਲ ਲਿਆ ਹੈ . ਇਸ ਤੋਂ ਪਹਿਲਾਂ ਪਵਨ ਸਿੰਘ ਨਨਕਾਣਾ ਸਾਹਿਬ ਵਿਚ ਸੂਬਾ ਸਰਕਾਰ ਦੇ ਲੋਕ ਸੰਪਰਕ ਅਫ਼ਸਰ ਵਜੋਂ ਤਾਇਨਾਤ ਰਹੇ ਹਨ . ਉਹ ਇਸ ਤੋਂ ਪਹਿਲਾਂ ਇੱਕ ਰੱਦਿਓ ਅਤੇ ਇੱਕ ਟੀ ਵੀ ਚੈਨਲ ਦੇ ਹੋਸਟ ਵੀ ਰਹੇ ਹਨ .
Total Responses : 862