ਬ੍ਰਿਟਿਸ਼ ਕੋਲੰਬੀਆ, 13 ਜਨਵਰੀ 2019 - ਕੈਨੇਡਾ ਦੇ ਪਹਿਲੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੂੰ ਯਾਦ ਕਰਦਿਆਂ, ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਦੀ ਸੱਤਾਧਾਰੀ ਨਿਊ ਡੈਮੋਕ੍ਰੇਟਿਕ ਪਾਰਟੀ ਦੀ ਸਰੀ ਗਰੀਨ ਟਿੰਬਰ ਤੋਂ ਵਿਧਾਇਕਾ ਬੀਬੀ ਰਚਨਾ ਸਿੰਘ ਨੇ ਵਿਸ਼ੇਸ਼ ਕਦਮ ਚੁੱਕਦਿਆਂ ਭਾਈ ਸਾਹਿਬ ਕੈਨੇਡਾ ਦੇ ਪਹਿਲੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਨੂੰ ਯਾਦ ਕੀਤਾ ਤੇ ਚਿੱਤਰਕਾਰ ਜਰਨੈਲ ਸਿੰਘ ਵਲੋਂ ਭਾਈ ਸਾਹਿਬ ਜੀ ਨੇ ਤਿਆਰ ਕੀਤੀ ਪੇਂਟਿੰਗ ਦਫ਼ਤਰ ਵਿੱਚ ਲਗਾਈ ਗਈ।
ਇਸ ਮੌਕੇ ਤੇ ਰਚਨਾ ਸਿੰਘ ਨੇ ਕਿਹਾ ਕਿ ਸ਼ਹੀਦ ਮੇਵਾ ਸਿੰਘ ਦੇ ਮਹਾਨ ਇਤਿਹਾਸ ਨੂੰ ਜਿੱਥੇ ਸਹੀ ਰੂਪ ਚ ਕੈਨੇਡਾ ਦੇ ਹੋਰਨਾਂ ਭਾਈਚਾਰਿਆਂ ਤੱਕ ਪੁਚਾਉਣ ਦੀ ਜ਼ਰੂਰਤ ਹੈ, ਉੱਥੇ ਆਪਣੇ ਬੱਚਿਆਂ ਨੂੰ ਭਾਈ ਸਾਹਿਬ ਦੀ ਕੁਰਬਾਨੀ ਤੋਂ ਜਾਣੂ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਚੁਣੇ ਹੋਏ ਵਿਧਾਇਕ ਦੇ ਰੂਪ 'ਚ ਆਪਣੇ ਦਫ਼ਤਰ ਚ ਸ਼ਹੀਦ ਮੇਵਾ ਸਿੰਘ ਜੀ ਦਾ ਇਹ ਪ੍ਰੋਗਰਾਮ ਕਰਕੇ ਉਹ ਮਾਣ ਮਹਿਸੂਸ ਕਰਦੇ ਹਨ ਅਤੇ ਜਲਦੀ ਹੀ ਅਜਿਹਾ ਸਮਾਂ ਆਏਗਾ ਜਦੋਂ ਭਾਈ ਸਾਹਿਬ ਨੂੰ ਇਤਿਹਾਸ ਵਿੱਚ ਬਣਦੀ ਮਾਨਤਾ ਮਿਲੇਗੀ। ਇਸ ਮੌਕੇ 'ਤੇ ਵੱਖ ਵੱਖ ਸੰਸਥਾਵਾਂ ਨਾਲ ਸਬੰਧਿਤ ਸ਼ਖਸੀਅਤਾਂ ਨੇ ਹਾਜ਼ਰੀ ਲਵਾਉਂਦਿਆਂ ਸ਼ਹੀਦ ਭਾਈ ਮੇਵਾ ਸਿੰਘ ਹੁਰਾਂ ਨੂੰ ਯਾਦ ਕੀਤਾ।