← Go Back
ਵਾਸ਼ਿੰਗਟਨ, 14 ਜਨਵਰੀ 2019 - ਵ੍ਹਟਸਐਪ ਦੇ ਕੋ ਫਾਊਂਡਰ ਜੈਨ ਕਉਮ ਸਮੇਂ ਦੀ ਘਾਟ ਹੋਣ ਕਾਰਨ ਇਸ ਸਾਲ 8 ਮਾਰਚ ਨੂੰ ਅਮਰੀਕਾ 'ਚ ਹੋਣ ਵਾਲੇ ਔਕਸ਼ਨ (ਬੋਲੀ) 'ਚ ਆਪਣੀਆਂ ਬੇਸ਼ਕੀਮਤੀ 10 ਪੌਰਸ਼ ਕਾਰਾਂ ਨੂੰ ਵੇਚਣ ਜਾ ਰਹੇ ਨੇ। ਮੀਡੀਆ ਰਿਪੋਰਟਾਂ ਮੁਤਾਬਕ ਜੈਨ ਕੋਲ ਇੰਨ੍ਹਾਂ ਮਹਿੰਗੀਆਂ ਕਾਰਾਂ ਨੂੰ ਚਲਾਉਣ ਤੱਕ ਦਾ ਸਮਾਂ ਹੀ ਨਹੀਂ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਕੋਲ ਸਮਾਂ ਅਤੇ ਕਾਰਾਂ ਖੜ੍ਹਾਉਣ ਦੀ ਵਾਧੂ ਜਗ੍ਹਾ ਹੁੰਦੀ ਤਾਂ ਉਹ ਆਪਣੀਆਂ ਇਹ ਕਾਰਾਂ ਕਦੀ ਵੀ ਨਾ ਵੇਚਦੇ। ਇੰਨ੍ਹਾਂ ਮਹਿੰਗੀਆਂ ਕਾਰਾਂ ਵਿੱਚ ਯੈਲੋ ਕੈਰੇਰਾ ਆਰਐਸ ਮਾਡਲ ਦੀਆਂ ਤਿੰਨ ਕਾਰਾਂ ਅਤੇ ਇੱਕ 2015 ਪੌਰਸ਼ 918 ਸਪਾਈਡਰ ਵਿਯੂਸੈਚ ਸ਼ਾਮਲ ਹਨ ਜੋ ਕਿ ਸਿਰਫ਼ 32 ਕਿਲੋਮੀਟਰ ਹੀ ਚੱਲੀ ਹੈ।
Total Responses : 189