ਟੋਰਾਂਟੋ, 17 ਜਨਵਰੀ 2019 - ਜੱਸੀ ਸਿੱਧੂ ਆਨਰ ਕਿਲਿੰਗ ਮਾਮਲੇ 'ਚ ਮੁਲਜ਼ਮ ਮਾਂ ਤੇ ਮਾਮੇ ਨੂੰ ਭਾਰਤ ਭੇਜਣ ਦੀਆਂ ਤਿਆਰੀਆਂ ਮੁਕੰਮਲ ਕਰਨ ਲਈ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ ਤੇ ਕੁਝ ਹੀ ਦਿਨਾਂ 'ਚ ਕੈਨੇਡਾ ਹੁਣ ਮਲਕੀਤ ਸਿੱਧੂ ਤੇ ਸੁਰਜੀਤ ਬਦੇਸ਼ਾ ਨੂੰ ਭਾਰਤ ਦੇ ਹਵਾਲੇ ਕਰ ਦੇਵੇਗਾ।
10 ਜਨਵਰੀ ਤੱਕ ਦੋਵੇਂ ਕੈਨੇਡਾ ਦੀ ਸੁਪਰੀਮ ਕੋਰਟ ਵਿਚ ਅਪੀਲ ਕਰ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਜਿਸ ਲਈ ਫੈਡਰਲ ਡਿਪਾਰਟਮੈਂਟ ਆਫ ਜਸਟਿਸ ਨੇ ਇੱਕ ਈਮੇਲ ਵਿੱਚ ਕਿਹਾ ਹੈ ਕਿ "ਕੈਨੇਡਾ ਹੁਣ ਮਲਕੀਤ ਸਿੱਧੂ ਅਤੇ ਸੁਰਜੀਤ ਬਦੇਸ਼ਾ ਦੇ ਸਬੰਧ ਵਿੱਚ ਭਾਰਤ ਦੀ ਸਪੁਰਦਗੀ ਦੀ ਬੇਨਤੀ ਨੂੰ ਪੂਰਾ ਕਰਨ ਦੀਆਂ ਤਿਆਰੀਆਂ ਵਿੱਚ ਹੈ।
ਈ-ਮੇਲ ਅਨੁਸਾਰ, ਦੋਹਾਂ ਨੂੰ 25 ਜਨਵਰੀ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਦੋਹਾਂ ਮੁਲਜ਼ਮਾਂ ਖਿਲਾਫ ਭਾਰਤ 'ਚ ਜੱਸੀ ਸਿੱਧੂ ਕਤਲ ਕੇਸ ਬਾਬਤ ਸੁਣਵਾਈ ਹੋਵੇਗੀ।