ਐਡੀਲੇਡ, 17 ਜਨਵਰੀ 2019 - ਸਾਹਿਤ ਸੁਮੇਲ ਆਸਟ੍ਰੇ਼ਲੀਆ ਵੱਲੋਂ ਪੰਜਾਬ ਭਵਨ ਸਰੀ ਕੈਨੇਡਾ ਦੀ ਟੀਮ ਦੇ ਸਵਾਗਤ 'ਚ ਇਕ ਵਿਸ਼ੇਸ਼ ਸਾਹਿਤਕ ਸਮਾਗਮ ਕਰਾਇਆ ਜਾ ਰਿਹਾ ਹੈ ਜਿਸ 'ਚ ਕਵਿੰਦਰ ਚਾਂਦ, ਸੁੱਖੀ ਬਾਠ, ਸੰਸਥਾਪਕ ਪੰਜਾਬ ਭਵਨ, ਸਰੀ, ਕੈਨਡਾ ਅਤੇ ਅਮਰੀਕ ਪਲਾਹੀ ਉਚੇਚੇ ਤੌਰ 'ਤੇ 10 ਫਰਵਰੀ ਦਿਨ ਐਤਵਾਰ ਨੂੰ ਆਸਟ੍ਰੇਲੀਆ ਪਹੁੰਚ ਰਹੇ ਹਨ।