ਪੰਜਾਬੀ ਫਿਲਮੀ ਕਲਾਕਾਰ ਵਿਜੈ ਟੰਡਨ ਗਲੋਬਲ ਸਟਾਰ ਪ੍ਰੋਡਕਸ਼ਨ ਕੰਪਨੀ ਦਾ ਬੈਨਰ ਰਲੀਜ਼ ਕਰਦੇ ਹੋਏ
ਮੋਹਾਲੀ 10 ਫਰਵਰੀ 2019 - ਪੰਜਾਬੀ ਸਭਿਆਚਾਰ ਅਤੇ ਵਿਰਸਾ ਬਹੁਤ ਅਮੀਰ ਹੈ ਜਿਸ ਦੀਆਂ ਧੂਮਾਂ ਸਾਰੀਆਂ ਦੁਨੀਆ ਵਿੱਚ ਪੈਂਦੀਆਂ ਹਨ। ਇਸੇ ਦੌਰਾਨ ਪੰਜਾਬੀ ਸਿਨਮਾ ਵੀ ਪੂਰੀਆਂ ਬੁਲੰਦੀਆਂ ਤੇ ਹੈ। ਵੱਡੀ ਗਿਣਤੀ ਵਿੱਚ ਫਿਲਮਾਂ ਦਾ ਨਿਰਮਾਣ ਹੋਣ ਨਾਲ ਕਈ ਵਾਰ ਵਪਾਰਕ ਦ੍ਰਿਸਟੀ ਨਾਲ ਕਮਜ਼ੋਰ ਪੈ ਜਾਂਦੀਆਂ ਹਨ ਪਰ ਇਸ ਦੌਰਾਨ ਕਈ ਚੰਗੀਆਂ ਫਿਲਮਾਂ ਵੀ ਮਾਰਕਿਟ ਵਿੱਚ ਆਕੇ ਚੰਗਾ ਵਪਾਰ ਕਰ ਜਾਂਦੀਆਂ ਹਨ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਸਿਨਮੇ ਦੇ ਕਲਾਕਾਰ ਵਿਜੈ ਟੰਡਨ ਨੇ ਮੋਹਾਲੀ ਪ੍ਰੈਸ ਕਲੱਬ ਵਿਖੇ ਪਰਦੇਸੀ ਪੰਜਾਬੀ ਮੁਨੀਸ਼ ਢੀਂਗਰਾਂ ਅਤੇ ਸ੍ਰੀ ਮਤੀ ਨੀਲਮ ਢੀਂਗਰਾਂ ਵੱਲੋਂ ਗਲੋਬਲ ਸਟਾਰ ਪ੍ਰੋਡਕਸ਼ਨ ਕੰਪਨੀ ਦਾ ਬੈਨਰ ਲਾਂਚ ਕਰਨ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਕੰਪਨੀ ਦੇ ਡਾਇਰੈਕਟਰ ਸ੍ਰੀ ਮਤੀ ਨੀਲਮ ਢੀਂਗਰਾਂ ਨੇ ਕਿਹਾ ਕਿ ਸਾਡਾ ਪੰਜਾਬ ਕਿਸੇ ਵਿਦੇਸ਼ੀ ਧਰਤੀ ਨਾਲੋਂ ਘੱਟ ਨਹੀ ਹੈ।
ਉਨ੍ਹਾਂ ਇਕ ਨਿਮਾਣੀ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬੀ ਸਿਨੇਮਾ ਚੰਗੀਆਂ, ਵਜ਼ਨਦਾਰ ਅਤੇ ਕਿਸੇ ਵਿਸ਼ੇਸ਼ ਵਿਸ਼ੇ ਤੇ ਅਧਾਰਿਤ ਫਿਲਮਾਂ ਦਾ ਨਿਰਮਾਣ ਕੀਤਾ ਜਾਵੇ। ਅਜ ਪੰਜਾਬੀ ਨੌਜਵਾਨ ਵਿਦੇਸ਼ਾਂ ਦੀ ਚੱਕਾ ਚੌਂਧ ਨੂੰ ਵੇਖਕੇ ਵਿਦੇਸ਼ ਜਾਣ ਦੀ ਦੌੜ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਪੰਜਾਬੀ ਨੌਜਵਾਨ ਵੱਧ ਤੋਂ ਰੁਜ਼ਗਾਰ ਦਾ ਪ੍ਰਬੰਧ ਕਰ ਸਕੀਏ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਲਚਰਤਾ ਅਤੇ ਦੋਹਰੇ ਅਰਥਾਂ ਵਾਲੀ ਸ਼ਬਦਾਵਲੀ ਤੋਂ ਰਹਿਤ ਫਿਲਮਾਂ ਦਾ ਨਿਰਮਾਣ ਕਰਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਈਏ। ਸ੍ਰੀ ਟੰਡਨ ਨੇ ਕਿਹਾ ਕਿ ਅਜ ਮਾਰਕਿਟ ਵਿੱਚ ਪੰਜਾਬੀ ਫਿਲਮਾਂ ਸਕਰੀਨ ਤੇ ਆ ਰਹੀਆਂ ਹਨ ਇਕ ਹਫਤੇ 'ਚ ਦੋ ਫਿਲਮਾਂ ਦੇ ਆਉਣ ਨਾਲ ਇਹ ਕਮਾਈ ਪੱਖੋਂ ਵੀ ਪਛੜ ਜਾਂਦੀਆਂ ਹਨ ਪਰ ਜੇਕਰ ਚੰਗਾ ਵਿਸ਼ਾ ਲੈਕੇ ਫਿਲਮ ਬਣਾਈ ਜਾਵੇ ਤਾਂ ਉਹ ਕਮਾਈ ਵੀ ਚੰਗ ਕਰ ਜਾਂਦੀ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਆਸਟ੍ਰੇਲੀਆ ਵਾਸੀ ਪੰਜਾਬੀ ਸਿਨਮੇ ਨੂੰ ਚੰਗੀਆਂ ਤੇ ਸਾਫ ਸੁਥਰੀਆਂ ਫਿਲਮਾਂ ਦੇਣਗੇ। ਇਸ ਮੌਕੇ ਪੰਜਾਬੀ ਫਿਲਮੀ ਕਲਾਕਾਰ ਵਿਜੈ ਟੰਡਨ, ਉਘੇ ਗੀਤਕਾਰ ਸ਼ਮਸੇਰ ਸੰਧੂ, ਮਨੀਸ ਢੀਂਗਰਾ, ਸ੍ਰੀ ਮਤੀ ਨੀਲਮ ਢੀਂਗਰਾ, ਕੁਲਵੰਤ ਵਿਕੀ,੍ਰ ਵਿਨੋਦ ਸਰਮਾਂ ਅਤੇ ਬਬਲੀ ਬਰਨਾਲਾ ਵੀ ਹਾਜਰ ਸਨ।