ਕਤਲ ਕੀਤੀ ਗਈ ਅਰਿਸ਼ਮਾ ਅਤੇ ਕਾਤਿਲ ਰੋਹਿਤ ਸਿੰਘ ਜਿਸ ਨੂੰ ਉਮਰ ਭਰ ਕੈਦ ਹੋਈ।
ਔਕਲੈਂਡ 15 ਫਰਵਰੀ 2019 (ਹਰਜਿੰਦਰ ਸਿੰਘ ਬਸਿਆਲਾ)- 12 ਨਵੰਬਰ 2017 ਨੂੰ ਮੈਨੁਰੇਵਾ ਸ਼ਹਿਰ ਦੇ ਮੈਚ ਰੋਡ ਉਤੇ ਜਿਸ 24 ਸਾਲਾ ਔਰਤ ਅਰਿਸ਼ਮਾ ਸਿੰਘ (ਚੰਦ) ਨੂੰ ਉਸਦੇ ਹੀ ਸਾਬਕਾ ਪ੍ਰੇਮੀ ਰੋਹਿਤ ਸਿੰਘ (42) ਨੇ ਈਰਖਾ ਵੱਸ ਕਤਲ ਕਰ ਦਿੱਤਾ ਸੀ, ਨੂੰ ਅੱਜ ਹਾਈਕੋਰਟ ਔਕਲੈਂਡ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਘੱਟੋ-ਘੱਟ 19 ਸਾਲ ਉਹ ਲਗਾਤਾਰ ਜ਼ੇਲ੍ਹ ਦੇ ਵਿਚ ਹੀ ਬਿਤਾਏਗਾ। ਕਤਲ ਵੇਲੇ ਉਸ ਔਰਤ ਦੇ ਮਾਤਾ-ਪਿਤਾ ਇਕ ਪਾਰਟੀ ਦੇ ਗਏ ਸਨ ਅਤੇ ਉਸਨੂੰ ਅਜਿਹਾ ਆਭਾਸ ਵੀ ਹੋਇਆ ਸੀ ਜਿਸ ਬਾਰੇ ਉਸਨੇ ਫੋਨ ਉਤੇ ਆਪਣੇ ਮਾਪਿਆਂ ਨੂੰ ਦੱਸਿਆ ਸੀ। ਪਰ ਉਨਾਂ੍ਹ ਦੇ ਆਉਣ ਤੋਂ ਪਹਿਲਾਂ ਹੀ ਉਸਦਾ ਕਤਲ ਹੋ ਗਿਆ ਸੀ। ਇਸ ਕੇਸ ਦੇ ਵਿਚ ਇਕ ਮਹੀਨਾ ਬਹਿਸ ਚੱਲੀ ਅਤੇ ਅੱਜ ਫੈਸਲਾ ਆਇਆ। ਇਹ ਕਤਲ ਪ੍ਰੇਮ ਦੇ ਵਹਾਅ ਵਿਚ ਬਹਿਣ ਬਾਅਦ ਉਪਜੀ ਈਰਖਾ ਦਾ ਨਤੀਜਾ ਸੀ। ਅੱਜ ਜਦੋਂ ਪੂਰੀ ਦੁਨੀਆ ਦੇ ਵਿਚ ਪਿਆਰ ਦਿਵਸ ਮਨਾਇਆ ਜਾ ਰਿਹਾ ਹੈ, ਇਸ ਵਿਅਕਤੀ ਨੂੰ ਈਰਖਾ ਦੇ ਨਤੀਜੇ ਦੀ ਸਜ਼ਾ ਮਿਲੀ ਹੈ। ਇਸ ਔਰਤ ਦੀ 3 ਸਾਲਾਂ ਦੀ ਲੜਕੀ ਹੈ ਜਿਹੜੀ ਆਪਣੀ ਮਾਂ ਕਦੀ ਨਹੀਂ ਪਾ ਸਕੇਗੀ।