← Go Back
ਔਕਲੈਂਡ 19 ਮਾਰਚ 2019 (ਹਰਜਿੰਦਰ ਸਿੰਘ ਬਸਿਆਲਾ)-ਕ੍ਰਾਈਸਟਚਰਚ ਵਿਖੇ ਅੱਤਵਾਦੀ ਹਮਲੇ ਵਿਚ ਮਾਰੇ ਗਏ 50 ਬੇਦੋਸ਼ੇ ਲੋਕਾਂ ਦਾ ਹੁਣ ਪਸਪਤਾਲ ਦੇ ਵਿਚ ਪੋਸਟ ਮਾਰਟਮ ਕਰ ਲਿਆ ਗਿਆ ਹੈ। 12 ਮ੍ਰਿਤਕਾਂ ਦੀ ਪਛਾਣ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਾਂ ਦੀ ਜਾਂਚ-ਪੜ੍ਹਤਾਲ ਬਾਅਦ ਕਰ ਲਈ ਗਈ ਹੈ। 6 ਮ੍ਰਿਤਕਾਂ ਨੂੰ ਪਰਿਵਾਰ ਕੋਲ ਸੌਂਪ ਦਿੱਤਾ ਗਿਆ ਹੈ। ਇਸਲਾਮ ਦੇ ਵਿਚ ਆਮ ਤੌਰ 'ਤੇ 24 ਘੰਟੇ ਦੇ ਵਿਚ ਹੀ ਮ੍ਰਿਤਕ ਨੂੰ ਦਫਨ ਕਰਨ ਦਾ ਪ੍ਰਚਲਨ ਹੈ, ਜਿਸ ਕਰਕੇ ਬਹੁਤੇ ਪਰਿਵਾਰ ਲੱਗ ਰਹੀ ਦੇਰੀ ਤੋਂ ਪ੍ਰੇਸ਼ਾਨ ਹਨ। ਪੁਲਿਸ ਅਤੇ ਹਸਪਤਾਲ ਵੱਲੋਂ ਕਿਹਾ ਕਿ ਉਹ ਵੱਧ ਤੋਂ ਵੱਧ ਤੇਜੀ ਨਾਲ ਇਹ ਸਾਰਾ ਕਾਰਜ ਕਰ ਰਹੇ ਹਨ ਅਤੇ ਇਸ ਗੱਲ ਦਾ ਧਿਆਨ ਰੱਖ ਰਹੇ ਹਨ ਪਛਾਨਣ ਦੇ ਵਿਚ ਕਿਸੇ ਤਰ੍ਹਾਂ ਦੀ ਗਲਤੀ ਨਾ ਹੋਵੇ। ਕਈ ਮ੍ਰਿਤਕਾਂ ਦੀ ਹਾਲਤ ਕਾਫੀ ਖਰਾਬ ਸੀ। ਦੋਸ਼ੀ ਨੂੰ ਆਕਲੈਂਡ ਤਬਦੀਲ ਕੀਤਾ ਗਿਆ: ਖਬਰਾਂ ਅਨੁਸਾਰ ਅੱਤਵਾਦੀ ਹਮਲੇ ਦੇ ਦੋਸ਼ੀ ਨੂੰ ਕ੍ਰਾਈਸਟਚਰਚ ਅਦਾਲਤ ਵਿਚ ਪੇਸ਼ ਕਰਨ ਬਾਅਦ ਔਕਲੈਂਡ ਤਬਦਲੀ ਕੀਤਾ ਗਿਆ ਹੈ ਕਿਉਂਕਿ ਇਥੇ ਦੇਸ਼ ਦੀ ਸਭ ਤੋਂ ਸੁਰੱਖਿਅਤ ਜ਼ੇਲ੍ਹ ਹੈ। ਇਸ ਦੋਸ਼ੀ ਨੂੰ ਕੋਈ ਵੀ ਅਖਬਾਰ ਅਤੇ ਟੀ.ਵੀ. ਅਤੇ ਰੇਡੀਓ ਆਦਿ ਦੀ ਸਹੂਲਤ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਇਸ ਨੂੰ ਕੋਈ ਮਿਲ ਸਕਦਾ ਹੈ। ਇਸ ਨੂੰ ਇਕੱਲੇ ਨੂੰ ਰੱਖਿਆ ਗਿਆ ਹੈ। ਮਾਹਿਰਾਂ ਅਨੁਸਾਰ ਇਸ ਨੂੰ ਜ਼ੇਲ੍ਹ ਦੇ ਵਿਚ ਵੀ ਕਾਫੀ ਖਤਰਾ ਹੈ। ਇਸਨੇ ਸਿਰਫ ਗੋਰੇ (ਚਿੱਟੇ) ਲੋਕਾਂ ਨੂੰ ਹੀ ਸੁਪਰ ਕਿਹਾ ਸੀ, ਜਦ ਕਿ ਇਥੇ ਦੀਆਂ ਜ਼ੇਲ੍ਹਾਂ ਵਿਚ ਗੈਰ ਗੋਰੇ ਲੋਕਾਂ ਦੀ ਬਹੁ ਗਿਣਤੀ ਹੈ। ਮੌਕਾ ਮਿਲਦੇ ਹੀ ਉਹ ਇਸਨੂੰ ਆਪਣਾ ਨਿਸ਼ਾਨਾ ਬਣਾ ਸਕਦੇ ਹਨ। ਇਸ ਦੋਸ਼ੀ ਨੂੰ 24 ਘੰਟੇ ਵੀਡੀਓ ਰਿਕਾਰਡਿੰਗ ਦੇ ਵਿਚ ਰੱਖਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਹਾਕਾ: ਅੱਜ ਓਟਾਰਾ ਵਿਖੇ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਸੈਂਕੜੇ ਲੋਕਾਂ ਨੇ ਹਾਕਾ ਕੀਤਾ। ਇਸਲਾਮਕਿ ਨੇਤਾ ਨੇ ਕਿਹਾ ਲਵਾਂਗੇ ਬਦਲਾ: ਇਸਲਾਮਿਕ ਨੇਤਾ ਅਬੂ ਹਸਨ ਅਲ-ਮੁਹਾਜੀਰ ਨੇ ਕ੍ਰਾਈਸਟਚਰਚ ਵਿਖੇ ਮਾਰੇ ਗਏ ਮੁਸਲਿਮ ਲੋਕਾਂ ਦੀ ਮੌਤ ਦਾ ਬਦਲਾ ਲੈਣ ਦਾ ਐਲਾਨ ਕੀਤਾ ਹੈ। ਇਸ ਸਬੰਧੀ 44 ਮਿੰਟ ਦੀ ਆਡੀਓ ਰਿਕਾਰਡਿੰਗ ਜਾਰੀ ਕੀਤੀ ਗਈ ਹੈ। ਹਥਿਆਰਾਂ ਦੀ ਗਿਣਤੀ 12 ਲੱਖ ਦੇਸ਼ ਦੇ ਲੋਕਾਂ ਦੀ ਗਿਣਤੀ 48 ਲੱਖ: ਪਿਛਲੇ ਸਾਲ ਨਿਊਜ਼ੀਲੈਂਡ ਦੇ ਵਿਚ 15 ਮਿਲੀਅਨ ਦੇ 23 713 ਹਥਿਆਰ ਆਯਾਤ ਹੋ ਕੇ ਆਏ ਹਨ। ਦੇਸ਼ ਦੇ ਵਿਚ ਕੁਲ 12 ਲੱਖ ਦੇ ਕਰੀਬ ਹੱਥਿਆਰ ਹਨ। ਇਸ ਹਿਸਾਬ ਦੇ ਨਾਲ ਹਰ ਚਾਰ ਵਿਅਕਤੀ ਦੇ ਮਗਰ ਇਕ ਹਥਿਆਰ ਆਉਂਦਾ ਹੈ। ਇਥੇ ਹੀ ਬੱਸ ਨਹੀਂ 12000 ਹੋਰ ਹਥਿਆਰ ਵੀ ਹਨ ਜਿਹੜੇ ਮੰਨੇ ਜਾ ਰਹੇ ਹਨ ਕਿ ਰਜਿਸਟਰਡ ਨਹੀਂ ਹਨ। ਇਹ ਹਥਿਆਰ ਕਿਵੇਂ ਪਹੁੰਚਦੇ ਹਨ? ਬਾਰੇ ਸਰਕਾਰ ਦੇ ਕੋਲ ਅਜੇ ਅੰਤਰਜਾਮੀ ਬਾਬਾ ਮੌਜੂਦ ਨਹੀਂ ਹੈ। ਬਹੁਤੇ ਹਥਿਆਰ ਤੁਰਕੀ, ਅਮਰੀਕਾ ਅਤੇ ਇਟਲੀ ਤੋਂ ਆਉਂਦੇ ਹਨ। ਕੁਝ ਹਥਿਆਰ ਘੱਟ ਮਾਰੂ ਅਤੇ ਕੁਝ ਵੱਡੀ ਮਾਰੂ।
Total Responses : 189