ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 22 ਮਾਰਚ 2019 - ਨਿਊਜ਼ੀਲੈਂਡ ਦੌਰ 'ਤੇ ਪਹੁੰਚੇ ਹੋਏ ਪ੍ਰਸਿੱਧ ਲੋਖਕ ਅਤੇ ਪੰਜਾਬੀ ਵਿਰਸੇ ਦੇ ਗੁਲਦਸਤੇ ਦੇ ਰੂਪ ਵਿਚ ਗੀਤਾਂ ਦੀ ਝੜੀ ਲਗਾਉਣ ਵਾਲੇ ਗੀਤਕਾਰ ਮੰਗਲ ਹਠੂਰ ਜਿੱਥੇ ਵੱਖ-ਵੱਖ ਥਾਵਾਂ ਉਤੇ ਮਹਿਫਲਾਂ ਸਜਾ ਕੇ ਹਲਕਾ-ਫੁਲਕਾ ਮਨੋਰੰਜਨ ਕਰ ਰਹੇ ਹਨ ਉਥੇ ਉਨ੍ਹਾਂ ਨੇ ਪਿਛਲੇ ਦਿਨੀਂ ਆਪਣੀ ਨਵੀਂ ਕਿਤਾਬ 'ਤਸਵੀਰ' ਵੀ ਲੋਕ ਅਰਪਣ ਕੀਤੀ।
ਐਨ. ਜ਼ੈਡ. ਇੰਡੀਅਨ ਫਲੇਮ ਵਿਖੇ ਹੋਏ ਇਕ ਸਮਾਗਮ ਦੇ ਵਿਚ ਪੰਜ-ਆਬ ਸਪੋਰਟਸ ਕਲੱਬ ਦੇ ਮੈਂਬਰ ਅਤੇ ਮੀਡੀਆ ਸਖਸ਼ੀਅਤਾਂ ਇਸ ਮੌਕੇ ਹਾਜ਼ਿਰ ਸਨ। ਇਸ ਕਿਤਾਬ ਦੇ ਵਿਚ ਚੋਣਵੇਂ ਗੀਤਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਇਹ ਸੰਗਮ ਪਬਲਕੀਕੇਸ਼ਨ ਸਮਾਣਾ ਵੱਲੋਂ ਤਿਆਰ ਕੀਤੀ ਗਈ ਹੈ। ਇਸ ਮੌਕੇ ਸ. ਅਮਰੀਕ ਸਿੰਘ ਅਤੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੇ ਲਾਈਵ ਹੋ ਕੇ ਕਿਤਾਬ ਸਬੰਧੀ ਕੁਝ ਜਾਣਕਾਰੀ ਵੀ ਦਿੱਤੀ। ਸਥਾਨਕ ਗਾਇਕ ਤੇ ਕਲੱਬ ਦੇ ਪ੍ਰਧਾਨ ਕੰਵਲਜੀਤ ਰਾਣੇਵਾਲ ਨੇ ਵੀ ਇਸ ਮੌਕੇ ਸੰਬੋਧਨ ਕੀਤਾ।
ਗੀਤਕਾਰ ਮੰਗਲ ਹਠੂਰ ਨੇ ਵੀ ਸ਼ਿਰਕਤ ਮੈਂਬਰਾਂ ਅਤੇ ਹੋਰ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮੰਗਲ ਹਠੂਰ ਸਜੀ ਮਹਿਫਲ ਦੇ ਵਿਚ ਗੀਤਾਂ ਅਤੇ ਸ਼ਾਇਰਾਂ ਦੀ ਝੜੀ ਢੋਲ ਦੇ ਡਗੇ ਉਤੇ ਲਾਈ। ਕਲੱਬ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਇਹ ਕਿਤਾਬ ਐਮਾਜੋਨ ਉਤੇ ਵੀ ਉਪਲਬਧ ਹੈ।