← Go Back
ਸੂਬੇ ਦੇ ਪ੍ਰੀਮੀਅਰ ਅਤੇ ਕੌਂਸਿਲ ਦੀ ਮੇਅਰ ਪਹੁੰਚੀ ਮੈਲਬੈਰਨ 20 ਅਪ੍ਰੈਲ 2019 (ਹਰਜਿੰਦਰ ਸਿੰਘ ਬਸਿਆਲਾ)- ਆਸਟਰੇਲੀਆ ਦਾ ਸ਼ਹਿਰ ਮੈਲਬੌਰਨ ਅੱਜ 32ਵੀਂਆਂ ਸਿੱਖ ਖੇਡਾਂ ਦਾ ਰਸਮੀ ਉਦਘਾਟਨ ਬਹੁਤ ਹੀ ਰੌਣਕ ਭਰੇ ਮਾਹੌਲ ਵਿਚ ਕੀਤਾ ਗਿਆ। ਸਭ ਤੋਂ ਪਹਿਲਾਂ ਛੋਟੋ-ਛੋਟੇ ਬੱਚਿਆਂ ਨੇ ਵੱਖ-ਵੱਖ ਕਲੱਬਾਂ ਦੀਆਂ ਤਖਤੀਆਂ ਫੜ ਕੇ ਮਾਰਚ ਪਾਸਟ ਕੀਤਾ। ਉਪਰੰਤ ਸੂਬੇ ਦੇ ਪ੍ਰੀਮੀਅਰ ਡੇਨੀਅਲ ਐਂਡਰੀਓ ਅਤੇ ਕੌਂਸਿਲ ਦੀ ਮੇਅਰ ਅਮੇਂਡਾ ਸਟੈਪਲਡਨ ਨੇ ਇਸ ਮੌਕੇ ਜਿੱਥੇ ਸੰਬੋਧਨ ਕੀਤਾ ਉਥੇ ਸਾਰਿਆਂ ਨੂੰ ਵਧਾਈ ਦਿੱਤੀ। ਸੂਬੇ ਵੱਲੋਂ ਵੱਡੀ ਆਰਥਿਕ ਮਦਦ ਵੀ ਦਿੱਤੀ ਗਈ। ਨਿਊਜ਼ੀਲੈਂਡ ਦੇ ਸੰਸਦ ਮੈਂਬਰ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਛੋਟੇ-ਛੋਟੇ ਬੱਚਿਆਂ ਨੇ ਸਭਿਆਚਾਰਕ ਰੰਗ ਪੇਸ਼ ਕੀਤੇ। ਕੁੜੀਆਂ ਦਾ ਗਿੱਧਾ, ਮੁੰਡਿਆਂ ਦਾ ਭੰਗੜਾ ਅਤੇ ਹੋਰ ਬਹੁਤ ਸਾਰੀਆਂ ਵੰਨਗੀਆਂ ਨੂੰ ਵੇਖਣ ਨੂੰ ਮਿਲੀਆਂ। ਸ. ਕੰਵਲਜੀਤ ਸਿੰਘ ਬਖਸ਼ੀ ਨੇ ਵੀ ਇਸ ਮੌਕੇ ਸੰਬੋਧਨ ਕੀਤਾ। ਨਿਊਜ਼ੀਲੈਂਡ ਮੀਡੀਆ ਤੋਂ ਇਹ ਪੱਤਰਕਾਰ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਸ. ਅਮਰੀਕ ਸਿੰਘ ਨੱਚਦਾ ਪੰਜਾਬ ਵਾਲੇ ਪਹੁੰਚੇ ਹੋਏ ਹਨ। ਅੱਜ ਦੇ ਮੈਚ: ਨਿਊਜ਼ੀਲੈਂਡ ਦੀਆਂ ਕੁੜੀਆਂ ਦੀ ਫੁੱਟਬਾਲ ਟੀਮ 'ਪੰਜਾਬੀ ਕਨਾਈਟਸ' ਨੇ ਅੱਜ ਨਿਊਫਾਰਮ ਨੂੰ ਹਰਾ ਕੇ ਮੈਚ ਜਿੱਤ ਲਿਆ। ਬੇਅ ਆਫ ਪਲੈਂਟੀ ਦੀ ਮੁੰਡਿਆਂ ਦੀ ਟੀਮ ਅੱਜ ਜਿੱਤ ਨਹੀਂ ਸਕੀ।
Total Responses : 265