ਸਰੀ 14 ਮਈ, 2019: ਕੈਨੇਡਾ 'ਚ ਸਾਲ 2017 'ਚ 19 ਸਾਲਾ ਕਾਲਜ ਵਿਦਿਆਰਥਣ ਕਿਰਨ ਢੇਸੀ ਕਤਲ ਕੇਸ 'ਚ ਢੇਸੀ ਦੇ ਬੁਆਏਫ੍ਰੈਂਡ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਜੋਤ ਸਿੰਘ ਦਿੳ ਨੂੰ ਕਿਰਨ ਢੇਸੀ ਦੇ ਸੈਕਿੰਡ ਡਿਗਰੀ ਮਰਡਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ।
ਬੀਬੀਸੀ ਦੀ ਰਿਪੋਰਟ ਮੁਤਾਬਕ ਕਿਰਨ ਢੇਸੀ ਹਰਜੋਤ ਨਾਲ ਰਿਲੇਸ਼ਨਸ਼ਿਪ 'ਚ ਸੀ ਜਦੋਂ ਹਰਜੋਤ ਨੇ ਉਸਦਾ ਕਤਲ ਕਰ ਦਿੱਤਾ ਸੀ। 2 ਅਗਸਤ, 2017 ਨੂੰ ਸਰੀ ਬੀ.ਸੀ ਵਿਚ ਇਕ ਐਸ.ਯੂ.ਵੀ ਵਿਚ ਢੇਸੀ ਦੀ ਲਾਸ਼ ਮਿਲੀ ਸੀ।
21 ਸਾਲਾ ਹਰਜੋਤ ਨੂੰ ਵੈਨਕੂਵਰ ਅੰਤਰ-ਰਾਸ਼ਟਰੀ ਏਅਰਪੋਰਟ ਤੋਂ 10 ਮਈ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਸ ਦੀ ਅਗਲੀ ਪੇਸ਼ੀ 27 ਮਈ ਨੂੰ ਸਰ੍ਹੀ ਵਿਚ ਵੀਸੀ ਪ੍ਰੋਵਿੰਸ਼ੀਅਲ ਕੋਰਟ ਵਿਚ ਹੈ।