← Go Back
ਇਸਲਾਮਾਬਾਦ, 16 ਮਈ 2019 - ਪਾਕਿਸਤਾਨ ਦੇ ਪੂਰਬੀ ਪੰਜਾਬ ਦੇ ਸਾਦਿਕਾਬਾਦ ਸ਼ਹਿਰ ਦੇ ਇੱਕ ਨਿੱਜੀ ਬੈਂਕ 'ਚ ਬੰਬ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਬੰਬ ਧਮਾਕੇ 'ਚ ਕਰੀਬ 15 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਜਮੀਲ ਅਹਿਮਦ ਜਮੀਲ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ। ਧਮਾਕੇ ਤੋਂ ਬਾਅਦ ਜ਼ਖਮੀ ਲੋਕਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਹ ਧਮਾਕਾ ਇਹਨਾਂ ਜ਼ਬਰਦਸਤ ਸੀ ਕਿ ਬੈਂਕ 'ਚ ਪਏ ਸਾਮਾਨ ਤੋਂ ਇਲਾਵਾ ਬੈਂਕ ਦੇ ਬਾਹਰ ਖੜ੍ਹੇ ਵਾਹਨਾਂ ਦਾ ਵੀ ਨੁਕਸਾਨ ਹੋ ਗਿਆ। ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Total Responses : 189