ਮੈਲਬਰਨ, 17 ਮਈ 2019 - ਜਿਥੇ ਭਾਰਤ 'ਚ ਇਸ ਸਮੇਂ ਲੋਕ ਸਭਾ ਚੋਣਾਂ ਦਾ ਪੂਰਾ ਬੋਲਬਾਲਾ ਹੈ। ਉਥੇ ਹੀ ਆਸਟ੍ਰੇਲੀਆ 'ਚ ਵੀ ਸ਼ਨੀਵਾਰ 18 ਮਈ ਨੂੰ ਆਮ ਚੋਣਾਂ ਹੋ ਜਾ ਰਹੀਆਂ ਹਨ। ਜੋ ਆਸਟ੍ਰੇਲੀਆ ਦੀ ਨਵੀਂ ਸਿਆਸੀ ਪਾਰਟੀ ਦੀ ਚੋਣ ਕਰਨਗੀਆਂ। ਆਸਟ੍ਰੇਲੀਆ 'ਚ ਵੋਟਾਂ ਬਾਰੇ ਬੜੇ ਹੀ ਰੌਚਕ ਤੱਥ ਸਾਹਮਣੇ ਆਏ ਹਨ। ਜਿਵੇਂ ਇਸ ਮੁਲਕ 'ਚ ਹਰ ਵੋਟਰ ਨੂੰ ਵੋਟ ਪਾਉਣ ਲਾਜ਼ਮੀ ਹੈ। ਸਭ ਤੋਂ ਖਾਸ ਗੱਲ ਇਹ ਕਿ ਇੱਥੇ ਅੱਜ ਤੱਕ 91 ਪ੍ਰਤੀਸ਼ਤ ਤੋਂ ਕਦੇ ਵੀ ਘੱਟ ਵੋਟਿੰਗ ਨਹੀਂ ਹੋਈ।
ਆਸਟ੍ਰੇਲੀਆ 'ਚ 1924 'ਚ ਪਹਿਲੀ ਵਾਰ ਲਾਜ਼ਮੀ ਵੋਟ ਪਾਉਣ ਦੇ ਨਿਯਮ ਬਣਾਏ ਗਏ ਸਨ। ਜਿਸ ਤੋਂ ਬਾਅਦ ਵੋਟ ਟਰਨੳਵਰ 91 ਪ੍ਰਤੀਸ਼ਤ ਤੋਂ ਹੇਠ ਗਿਆ ਹੀ ਨਹੀਂ। ਆਸਟ੍ਰੇਲੀਆ 'ਚ ਵੋਟਿੰਗ ਰਜਿਸਟ੍ਰੇਸ਼ਨ ਤੇ ਵੋਟ ਪਾਉਣਾ ਦੋਵੇ ਹੀ ਕਾਨੂੰਨੀ ਕਰਤੱਵਾਂ 'ਚ ਸ਼ਾਮਲ ਹਨ। ਇਸਦਾ ਮਤਲਬ ਹੈ ਕਿ 18 ਸਾਲ ਤੋਂ ਉੱਪਰ ਕਿਸੇ ਵੀ ਵਿਅਕਤੀ ਲਈ ਵੋਟ ਪਾਉਣ ਅਤਿ ਜਰੂਰੀ ਹੈ। ਵੋਟਿੰਗ ਨਾ ਕਰਨ 'ਤੇ ਸਰਕਾਰ ਨਾਗਰਿਕ ਤੋਂ ਜਵਾਬ ਵੀ ਮੰਗ ਸਕਦੀ ਹੈ। ਸਹੀ ਜਵਾਬ ਨਾ ਮਿਲਣ 'ਤੇ ਵੋਟਰ ਨੂੰ 20 ਆਸਟ੍ਰੇਲੀਅਨ ਡਾਲਰ ਦਾ ਜ਼ੁਰਮਾਨਾ ਲਾਇਆ ਜਾ ਸਕਦਾ ਹੈ ਤੇ ਹੋ ਸਕਦਾ ਹੈ ਕਿ ਉਸਨੂੰ ਕੋੋਰਟ ਦੇ ਚੱਕਰ ਵੀ ਲਾਉਣੇ ਪੈ ਜਾਣ।