ਭੂਟਾਨ, 13 ਜੂਨ 2019 - ਭੂਟਾਨ ਦੀ ਕੈਬਨਿਟ 'ਚ 5 ਜੂਨ ਨੂੰ ਇੱਕ ਮਤਾ ਪਾਸ ਕੀਤਾ ਗਿਆ ਹੈ ਜਿਸ ਅਨੁਸਾਰ ਅਧਿਆਪਕਾਂ, ਡਾਕਟਰਾਂ, ਨਰਸਾਂ ਅਤੇ ਹੋਰ ਮੈਡੀਕਲ ਸਟਾਫ ਦੀਆਂ ਤਨਖਾਹਾਂ 'ਚ ਵਾਧਾ ਕਰਕੇ ਉਨ੍ਹਾਂ ਨੂੰ ਹੋਰ ਪੇਸ਼ੇਵਰਾਂ ਨਾਲੋਂ ਵੱਧ ਤਨਖਾਹ ਵਾਲੇ ਸਿਵਲ ਸਰਵਜ਼ ਬਣਾਇਆ ਜਾਵੇਗਾ।
ਭੂਟਾਨ ਦੇ ਪ੍ਰਧਾਨ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ "ਜੇ ਸਰਕਾਰ ਦੁਆਰਾ ਪ੍ਰਸਤਾਵਿਤ ਤਜਵੀਜ਼ਾਂ ਅਨੁਸਾਰ ਤਨਖਾਹ ਵਿੱਚ ਤਬਦੀਲੀ ਆਉਂਦੀ ਹੈ, ਤਾਂ ਦੇਸ਼ ਵਿੱਚ ਅਧਿਆਪਕੀ ਦਾ ਪੇਸ਼ਾ ਸਭ ਤੋਂ ਵੱਧ ਤਨਖ਼ਾਹ ਵਾਲਾ ਪੇਸ਼ਾ ਬਣ ਜਾਵੇਗਾ।"
ਤਨਖਾਹ ਸਕੇਲ ਦੇ ਸੁਧਾਰ ਬਾਰੇ ਦੱਸਦਿਆਂ ਰਿਪੋਰਟ ਵਿੱਚ ਆਖਿਆ ਗਿਆ ਹੈ ਕਿ "ਦੇਸ਼ ਵਿੱਚ ਅਧਿਆਪਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਭੂਟਾਨ 'ਚ ਕੁੱਲ 8,679 ਅਧਿਆਪਕ ਹਨ, ਇਸ ਤੋਂ ਬਿਨਾਂ ਭੂਟਾਨ 'ਚ ਮੈਡੀਕਲ ਸਟਾਫ ਦੀ ਗਿਣਤੀ ਕਰੀਬ ਚਾਰ ਹਜ਼ਾਰ ਹੈ।"