ਚੱਲ ਵੱਸੇ ਨੌਜਵਾਨ ਵਿਦਿਆਰਥੀ ਹਰਵਿੰਦਰ ਸਿੰਘ ਦੀ ਪੁਰਾਣੀ ਫੋਟੋ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 16 ਜੂਨ ਪੰਜਾਬ ਤੋਂ ਆਸਟਰੇਲੀਆ ਵਿੱਚ ਉਚੇਰੀ ਵਿੱਦਿਆ ਹਾਸਲ ਕਰਨ ਲਈ ਗਏ ਇਕ ਨੌਜਵਾਨ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ । ਹਰਵਿੰਦਰ ਸਿੰਘ ( 21 ਸਾਲ ) ਪੁੱਤਰ ਗੁਰਬਖ਼ਸ਼ ਸਿੰਘ ਸਾਬਕਾ ਸਰਪੰਚ ਚੱਕ ਬੁੱਢੇ ਸ਼ਾਹ ਤਹਿਸੀਲ ਗੁਰੂ ਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਨੇ 14 ਮਹੀਨੇ ਪਹਿਲਾਂ ਪਰਥ ਆਸਟਰੇਲੀਆ ਦੇ ਇੱਕ ਕਾਲਜ ਦਾਖਲਾ ਲਿਆ ਸੀ ।
ਦੁਰਦੁਰਘ ਵਿੱਚ ਨੁਕਸਾਨੀ ਗਈ ਵੈਨ ਦਾ ਦ੍ਰਿਸ
ਸਵੇਰੇ 6 ਵਜੇ ਨੰਗਾਰਾ ਰੋਡ 'ਤੇ ਜਦੋਂ ਇੱਕ ਵੈਨ ਰਾਹੀਂ ਉਹ ਜਾ ਰਿਹਾ ਸੀ ਤਾਂ ਇੱਕ ਮੋੜ 'ਤੇ ਵੈਨ ਇੱਕ ਟਰਾਲੇ ਦੀ ਲਪੇਟ ਵਿੱਚ ਆ ਗਈ । ਵੈਨ ਦੀ ਡਰਾਈਵਰ ਸਾਈਡ ਟਰਾਲੇ ਦੀ ਲਪੇਟ ਵਿੱਚ ਆ ਜਾਣ ਕਾਰਨ ਇਹ ਭਾਣਾ ਵਾਪਰ ਗਿਆ । ਸਾਬਕਾ ਸਰਪੰਚ ਗੁਰਬਖਸ਼ ਸਿੰਘ ਦੀ ਲੜਕੀ ਵੀ ਆਸਟਰੇਲੀਆ ਵਿੱਚ ਪੜ੍ਹਾਈ ਕਰ ਰਹੀ ਹੈ ਜਦਕਿ ਉਨ੍ਹਾਂ ਦਾ ਵੱਡਾ ਲੜਕਾ ਭਾਰਤੀ ਸਿਵਲ ਸਰਵਿਸਿਜ਼ ਦੇ ਟੈੱਸਟ ਦੀ ਤਿਆਰੀ ਵਿੱਚ ਲੱਗਿਆ ਹੋਇਆ ਹੈ । ਅਚਾਨਕ ਵਾਪਰੀ ਇਸ ਘਟਨਾ ਨਾਲ ਪੂਰੇ ਖੇਤਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ । ਪਰਿਵਾਰ ਅਤੇ ਆਸਟਰੇਲੀਆ ਵਿੱਚ ਵੱਸੇ ਪੰਜਾਬੀ ਭਾਈਚਾਰੇ ਵੱਲੋਂ ਮ੍ਰਿਤਕ ਦੇਹ ਨੂੰ ਉਸ ਦੇ ਜੱਦੀ ਘਰ ਲਿਆਉਣ ਲਈ ਕੋਸ਼ਿਸ਼ਾਂ ਜਾਰੀ ਹਨ । ਇਸ ਅਣਹੋਣੀ ਘਟਨਾ ਉੱਪਰ ਵੱਖ ਵੱਖ ਧਾਰਮਿਕ , ਸਮਾਜਿਕ ਅਤੇ ਰਾਜਨੀਤਿਕ ਹਸਤੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।