ਸਰੀ, ਕੈਨੇਡਾ, 17 ਜੂਨ 2019 - ਪੰਜਾਬ ਭਵਨ ਸਰੀ ਕੈਨੇਡਾ ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਰਮਿਆਨ ਕੁਝ ਸਮਾਂ ਪਹਿਲਾਂ ਇੱਕ ਸਾਂਝ ਦਸਤਾਵੇਜ਼ ਸਹੀਬੱਧ ਕੀਤਾ ਗਿਆ ਸੀ । ਜਿਸ ਤਹਿਤ ਇਹ ਫੈਸਲਾ ਹੋਇਆ ਕਿ ਦੋਨੋ ਅਦਾਰੇ ਰਲ ਕੇ ਪੰਜਾਬੀ ਜ਼ੁਬਾਨ ਅਤੇ ਪੰਜਾਬੀ ਲੋਕਾਂ ਦੇ ਹਿਤ ਲਈ ਯਤਨ ਕਰਦੇ ਰਹਿਣਗੇ । ਕੁਝ ਦਿਨ ਪਹਿਲਾਂ ਪੰਜਾਬ ਭਵਨ ਆਏ ਕਾਲਜ ਦੇ ਪ੍ਰਿੰਸੀਪਲ ਗੁਰਪਿੰਦਰ ਸਿੰਘ ਸਮਰਾ ਨੇ ਪੁਰਾਣੇ ਵਿਦਿਆਰਥੀਆਂ ਨਾਲ ਮਿਲਕੇ ਕਾਲਜ ਦੇ ਵਿਕਾਸ ਅਤੇ ਵਿਸਥਾਰ ਦੀ ਇੱਛਾ ਪ੍ਰਗਟ ਕੀਤੀ ।
ਉਹਨਾਂ ਦੀ ਗੱਲ-ਬਾਤ ਨੂੰ ਅੱਗੇ ਤੋਰਨ ਲਈ ਕਾਲਜ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਗੁਪਾਲ ਬੁੱਟਰ ਅਤੇ ਪੁਰਾਣੇ ਵਿਦਿਆਰਥੀ ਸ੍ਰੀ ਸੁੱਖੀ ਬਾਠ ਦੀ ਪ੍ਰਧਾਨਗੀ ਹੇਠ 15 ਜੂਨ ਸ਼ਨੀਵਾਰ ਪੰਜਾਬ ਭਵਨ ਵਿੱਚ ਉਥੋਂ ਪੜ੍ਹਕੇ ਕੈਨੇਡਾ ਵਿੱਚ ਸਥਾਪਿਤ ਹੋਏ ਵਿਦਿਆਰਥੀਆਂ ਦੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ।ਸ੍ਰੀ ਸੁੱਖੀ ਬਾਠ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਆਸ਼ਾਵਾਦ ਦਾ ਸੁਨੇਹਾ ਦਿੱਤਾ ।ਡਾ਼ ਬੁੱਟਰ ਤੋਂ ਬਿਨਾਂ ਪੁਰਾਣੇ ਵਿਦਿਆਰਥੀ ਹਰਜਿੰਦਰ ਕੰਗ,ਸਰਬਜੀਤ ਚੀਮਾ, ਰਨਜੀਤ ਪੰਨੂ ,ਮੱਖਣ ਟੁੱਟ ਆਦਿ ਨੇ ਹੋਰਨਾਂ ਨੂੰ ਸੰਬੋਧਨ ਕੀਤਾ ਅਤੇ ਮਿਲਦੇ ਰਹਿਣ ਦਾ ਵਾਅਦਾ ਕੀਤਾ।