ਟੋਰਾਂਟੋ , 18 ਜੂਨ 2019 - ਕੈਨੇਡਾ ਦੇ ਟੋਰਾਂਟੋ ਡਾਊਨਟਾਊਨ 'ਚ ਸੋਮਵਾਰ ਨੂੰ ਐੱਨ. ਬੀ. ਏ. ਦੀ ਨਵੀਂ ਬਣੀ ਚੈਂਪੀਅਨ 'ਰੈਪਟਰਜ਼' ਲਈ ਖੁਸ਼ੀ ਵਜੋਂ ਹੋਏ ਇਕੱਠ ਦੌਰਾਨ ਫਾਇਰਿੰਗ ਹੋਈ, ਜਿਸ 'ਚ ਚਾਰ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਿਟੀ ਹਾਲ ਚੌਰਾਹੇ 'ਤੇ ਰੈਪਟਰਜ਼ ਪ੍ਰਸ਼ੰਸਕਾਂ ਵਿਚਾਲੇ ਭਗਦੜ ਮਚ ਗਈ । ਰਿਪੋਰਟਾਂ ਮੁਤਾਬਕ ਹਾਲ 'ਚ ਹਜ਼ਾਰਾਂ ਹੀ ਪ੍ਰਸ਼ੰਸਕ ਮੌਜੂਦ ਸਨ।
ਪੁਲੀਸ ਅਧਿਕਾਰੀਆਂ ਮੁਤਾਬਕ ਘਟਨਾ 'ਚ ਚਾਰ ਲੋਕਾਂ ਨੂੰ ਗੋਲੀ ਲੱਗੀ ਹੈ ਚਾਰੋਂ ਖਤਰੇ ਤੋਂ ਬਾਹਰ ਹਨ। ਫਾਇਰਿੰਗ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਭੱਜਣ ਵਾਲੇ ਕੁਝ ਹੋਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਘਟਨਾ ਤੋਂ ਬਾਅਦ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।