← Go Back
ਵਲਿੰਗਟਨ, 21 ਜੂਨ 2019 - ਨਿਊਜੀਲੈਂਡ ਦੀ ਸਰਕਾਰ ਨੇ ਸੁਪਰਮਾਰਕੀਟ ਤੇ ਮਾਲਜ਼ 'ਚ ਵੋਟ ਬੈਲਟ ਬਾਕਸੇ ਰੱਖਣ ਦੀ ਆਗਿਆ ਦਿੱਤੀ ਹੈ ਤਾਂ ਜੋ ਲੋਕ ਆਸਾਨੀ ਦੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਜਸਟਿਸ ਮੰਤਰੀ ਐਂਡਰਿਊ ਲਿਟਲ ਨੇ ਕਿਹਾ, "ਇਹ ਮਹੱਤਵਪੂਰਨ ਹੈ ਕਿ ਬੈਲਟ ਬਾਕਸ ਉੱਥੇ ਰੱਖੇ ਜਾਣਗੇ ਜਿੱਥੇ ਲੋਕਾਂ ਨੂੰ ਵੋਟ ਪਾਉਣ 'ਚ ਕੋਈ ਵੀ ਮੁਸ਼ਕਿਲ ਨਾ ਆਵੇ ਅਤੇ ਜਿਹੜੇ ਲੋਕ ਆਪਣੇ ਕੰਮਾਂ-ਕਾਰਾਂ 'ਤੇ ਜਾ ਰਹੇ ਹਨ ਜਾਂ ਕਿਸੇ ਹੋਰ ਪਾਸੇ ਹਨ ਆਸਾਨੀ ਨਾਲ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਇਸ ਤੋਂ ਬਿਨਾਂ ਨਿਊਜ਼ੀਲੈਂਡ ਸਰਕਾਰ ਵੋਟ ਸਿਸਟਮ 'ਚ ਹੋਰ ਵੀ ਜਰੂਰੀ ਬਦਲਾਅ ਕਰ ਰਹੀ ਹੈ। ਜਿਸ 'ਚ ਵੋਟ ਹੁਣ ਉਸੇ ਦਿਨ ਹੀ ਵੋਟ ਪਾਉਣ ਲਈ ਆਪਣਾ ਨਾਂਅ ਦਰਜ ਕਰਵਾ ਸਕਦੇ ਹਨ ਅਤੇ ਹੋਰ ਮੁਲਕਾਂ 'ਚ ਵਸਦੇ ਲੋਕਾਂ ਲਈ ਵੀ ਵੋਟ ਸਿਸਟਮ 'ਚ ਬਦਲਾਅ ਕੀਤੇ ਜਾਣਗੇ।
Total Responses : 260