ਵਾਸ਼ਿੰਗਟਨ, 15 ਜੁਲਾਈ 2019 - ਅਮਰੀਕੀ ਰਾਸ਼ਟਰਪਤੀ ਦੁਆਰਾ ਚਾਰ ਅਮਰੀਕੀ ਡੈਮੋਕ੍ਰੇਟਿਕ ਲੇਡੀ ਮੈਂਬਰ ਪਾਰਲੀਮੈਂਟਾਂ 'ਤੇ ਨਸਲੀ ਟਿੱਪਣੀ ਕੀਤੀ। ਟਰੰਪ ਨੇ ਕਿਹਾ ਕਿ ਉਹ ਜਿਹੜੇ ਮੁਲਕ ਦੀਆਂ ਹਨ, ਉਨ੍ਹਾਂ ਨੂੰ ਉਥੇ ਹੀ ਵਾਪਸ ਚਲੇ ਜਾਣਾ ਚਾਹੀਦਾ ਹੈ।
ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਟਰੰਪ ਨੇ ਐਤਵਾਰ ਨੂੰ ਟਵੀਟ ਕਰਦਿਆਂ ਇੰਨ੍ਹਾਂ ਲੇਡੀ ਮੈਂਬਰ ਪਾਰਲੀਮੈਂਟਾਂ ਨੂੰ ਪ੍ਰੋਗਰੈੱਸਿਵ ਡੈਮੋਕ੍ਰੇਟਿਕ ਕਾਂਗਰਸਵੁਮੈਨਜ਼ ਕਰਾਰ ਦਿੱਤਾ। ਜਿੰਨ੍ਹਾਂ 'ਚ ਨਿਊਯਾਰਕ ਦੀ ਅਲੈਗਜ਼ੈਂਡਰੀਆ ਓਕਾਸੀੳ ਕਾਤ੍ਰੋਜ਼, ਮਿਨੇਸੋਟਾ ਦੀ ਇਲਹਾਨ ਉਮਰ, ਮਿਸ਼ੀਗਨ ਦੀ ਰਸ਼ੀਦ ਤਲੈਬ ਅਤੇ ਮੈਸਾਚੁਏਸਟਸ ਦੀ ਅਯਾਨਾ ਪ੍ਰੇਸਲੇ ਸ਼ਾਮਲ ਹਨ। ਇਹ ਚਾਰ ਪਹਿਲੀ ਵਾਰ ਕਾਂਗਰਸ (ਅਮਰੀਕੀ ਐਮਪੀ) ਦੀ ਮੈਂਬਰ ਬਣੀਆਂ ਹਨ।
ਰਿਪੋਰਟਾਂ ਮੁਤਾਬਕ ਟਰੰਪ ਪਹਿਲਾਂ ਵੀ ਔਰਤਾਂ 'ਤੇ ਨਸਲੀ ਟਿੱਪਣੀਆਂ ਕਰ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਨੇ ਅਫਰੀਕੀ ਦੇਸ਼ਾਂ ਨੂੰ ਬਕਵਾਸ ਕਿਹਾ ਸੀ ਅਤੇ ਕਿਹਾ ਸੀ ਕਿ ਉਥੇ ਦੇ ਲੋਕ ਕੇਵਲ ਪ੍ਰਵਾਸੀ ਬਣ ਕੇ ਹੀ ਆਉਂਦੇ ਹਨ। ਹੋਰ ਤੇ ਹੋਰ, ਟਰੰਪ ਇੱਕ ਵਾਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ 'ਤੇ ਵੀ ਟਿੱਪਣੀ ਕਰ ਚੁੱਕੇ ਨੇ। ਦੱਸਜ਼ਯੋਗ ਹੈ ਕਿ 2020 'ਚ ਅਮਰੀਕਾ 'ਚ ਚੋਣਾਂ ਹਨ ਅਤੇ ਟਰੰਪ ਦੇ ਅਮਰੀਕੀ ਗੋਰਿਆਂ ਨੂੰ ਖੁਸ਼ ਕਰਨ ਦੇ ਅਜਿਹੇ ਨਸਲੀ ਬਿਆਨ ਉਨ੍ਹਾਂ ਲਈ ਸੀਟ ਦਾ ਖਤਰਾ ਵੀ ਪੈਦਾ ਕਰ ਸਕਦੇ ਨੇ।